Breaking News
Home / ਕੈਨੇਡਾ / Front / ਜੈਪੁਰ ’ਚ ਐਲ.ਪੀ.ਜੀ. ਟੈਂਕਰ ਫਟਿਆ-9 ਵਿਅਕਤੀ ਜਿੰਦਾ ਸੜੇ

ਜੈਪੁਰ ’ਚ ਐਲ.ਪੀ.ਜੀ. ਟੈਂਕਰ ਫਟਿਆ-9 ਵਿਅਕਤੀ ਜਿੰਦਾ ਸੜੇ

ਹਵਾ ’ਚ ਉਡ ਰਹੇ ਕਈ ਪੰਛੀਆਂ ਦੀ ਵੀ ਗਈ ਜਾਨ
ਜੈਪੁਰ/ਬਿਊਰੋ ਨਿਊਜ਼
ਜੈਪੁਰ ਦੇ ਇਕ ਪਬਲਿਕ ਸਕੂਲ ਦੇ ਸਾਹਮਣੇ ਐਲ.ਪੀ.ਜੀ. ਗੈਸ ਨਾਲ ਭਰੇ ਟੈਂਕਰ ਵਿਚ ਅਚਾਨਕ ਧਮਾਕਾ ਹੋ ਗਿਆ। ਇਸ ਦੌਰਾਨ ਲੱਗੀ ਅੱਗ ਵਿਚ 9 ਵਿਅਕਤੀ ਜ਼ਿੰਦਾ ਸੜ ਗਏ। ਅੱਜ ਸ਼ੁੱਕਰਵਾਰ ਸਵੇਰੇ 6 ਵਜੇ ਦੇ ਕਰੀਬ ਵਾਪਰੇ ਇਸ ਭਿਆਨਕ ਹਾਦਸੇ ਵਿਚ 40 ਗੱਡੀਆਂ ਨੂੰ ਵੀ ਅੱਗ ਲੱਗ ਗਈ। ਗੱਡੀਆਂ ਵਿਚ ਸਫਰ ਕਰ ਰਹੇ 30 ਤੋਂ ਜ਼ਿਆਦਾ ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ। ਐਲ.ਪੀ.ਜੀ. ਗੈਸ ਨਾਲ ਭਰੇ ਟੈਂਕਰ ਦੇ ਪਿੱਛੇ ਚੱਲ ਰਹੀ ਇਕ ਸਲੀਪਰ ਬੱਸ ਵੀ ਅੱਗ ਦੀ ਲਪੇਟ ਵਿਚ ਆ ਗਈ। ਇਸ ਦੌਰਾਨ ਹਵਾ ਵਿਚ ਉਡ ਰਹੇ ਕਈ ਪੰਛੀਆਂ ਦੀ ਵੀ ਜਾਨ ਚਲੇ ਗਈ। ਇਸਦੇ ਚੱਲਦਿਆਂ ਹਾਈਵੇਅ ਦੇ ਕਿਨਾਰੇ ਸਥਿਤ ਇਕ ਪਾਈਪ ਫੈਕਟਰੀ ਵੀ ਇਸ ਅੱਗ ਵਿਚ ਘਿਰ ਗਈ। ਸਾਰੇ ਜ਼ਖਮੀ ਵਿਅਕਤੀਆਂ ਨੂੰ ਜੈਪੁਰ ਦੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਧਮਾਕੇ ਦੀ ਸੂਚਨਾ ਮਿਲਦਿਆਂ ਹੀ ਐਂਬੂਲੈਂਸਾਂ ਅਤੇ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਸਨ। ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਵੀ ਹਸਪਤਾਲ ਪਹੁੰਚ ਗਏ ਅਤੇ ਉਨ੍ਹਾਂ ਨੇ ਡਾਕਟਰਾਂ ਤੋਂ ਜ਼ਖ਼ਮੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਹੈ।

Check Also

‘ਆਪ’ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਨੇ ਅਦਾਲਤ ’ਚ ਕੀਤਾ ਪੇਸ਼

ਅਦਾਲਤ ਨੇ ਵਿਧਾਇਕ ਨੇ ਪੰਜ ਦਿਨ ਦੇ ਰਿਮਾਂਡ ’ਤੇ ਭੇਜਿਆ ਜਲੰਧਰ/ਬਿਊਰੋ ਨਿਊਜ਼ : ‘ਆਪ’ ਵਿਧਾਇਕ …