-7.7 C
Toronto
Tuesday, March 17, 2026
spot_img
Homeਭਾਰਤਕਾਂਗੜਾ ਨੇੜੇ ਬੱਸ ਖੱਡ ਵਿਚ ਡਿੱਗੀ

ਕਾਂਗੜਾ ਨੇੜੇ ਬੱਸ ਖੱਡ ਵਿਚ ਡਿੱਗੀ

ਅੰਮ੍ਰਿਤਸਰ ਏਰੀਏ ਦੇ 10 ਵਿਅਕਤੀਆਂ ਦੀ ਮੌਤ, ਕਈ ਜ਼ਖ਼ਮੀ
ਧਰਮਸ਼ਾਲਾ/ਬਿਊਰੋ ਨਿਊਜ਼
ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਵਿਚ ਵਾਪਰੇ ਇਕ ਦਰਦਨਾਕ ਹਾਦਸੇ ਵਿਚ 10 ਪੰਜਾਬੀਆਂ ਦੀ ਜਾਨ ਚਲੀ ਗਈ ਹੈ। ਇਸੇ ਹਾਦਸੇ ਵਿਚ 30 ਵਿਅਕਤੀ ਜ਼ਖ਼ਮੀ ਹੋ ਗਏ ਹਨ। ਇਹ ਹਾਦਸਾ ਕਾਂਗੜਾ ਜ਼ਿਲ੍ਹੇ ਦੇ ਧਲਿਆਰਾ ਨੇੜੇ ਵਾਪਰਿਆ, ਜਿੱਥੇ ਇਹ ਮੰਦਭਾਗੀ ਬੱਸ ਇਕ ਡੂੰਘੀ ਖੱਡ ਵਿਚ ਡਿੱਗ ਪਈ। ਜਾਣਕਾਰੀ ਮੁਤਾਬਕ ਜਵਾਲਾਜੀ ਜਾ ਰਹੀ ਸ਼ਰਧਾਲੂਆਂ ਦੀ ਬੱਸ ਅਚਾਨਕ ਹਾਦਸੇ ਦਾ ਸ਼ਿਕਾਰ ਹੋਈ ਹੈ। ਇਹ ਬੱਸ ਅੰਮ੍ਰਿਤਸਰ ਤੋਂ ਗਈ ਸੀ ਅਤੇ ਮਰਨ ਵਾਲੇ ਵਿਅਕਤੀ ਵੀ ਅੰਮ੍ਰਿਤਸਰ ਏਰੀਏ ਦੇ ਹੀ ਹਨ।  ਹਿਮਾਚਲ ਦੇ ਅਧਿਕਾਰੀਆਂ ਵੱਲੋਂ 10 ਵਿਅਕਤੀਆਂ ਦੇ ਮਰਨ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਪਰ ਉਨ੍ਹਾਂ ਦੀ ਸ਼ਨਾਖਤ ਨਾ ਹੋਣ ਕਰਕੇ ਮ੍ਰਿਤਕਾਂ ਦੇ ਨਾਵਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

RELATED ARTICLES
POPULAR POSTS