Breaking News
Home / ਭਾਰਤ / ਭਾਰਤੀ ਫੌਜ ‘ਘੱਟ ਸਮੇਂ’ ਵਿਚ ਜੰਗ ਲੜਨ ਲਈ ਤਿਆਰ : ਧਨੋਆ

ਭਾਰਤੀ ਫੌਜ ‘ਘੱਟ ਸਮੇਂ’ ਵਿਚ ਜੰਗ ਲੜਨ ਲਈ ਤਿਆਰ : ਧਨੋਆ

ਧਨੋਆ ਵੱਲੋਂ ਹਵਾਈ ਸੈਨਾ ਦੇ ਕਈ ਮੁਲਾਜ਼ਮਾਂ ਨੂੰ ਕੀਤਾ ਸਨਮਾਨਿਤ
ਹਿੰਡਨ (ਯੂਪੀ)/ਬਿਊਰੋ ਨਿਊਜ਼ : ਏਅਰ ਚੀਫ ਮਾਰਸ਼ਲ ਬੀਐਸ ਧਨੋਆ ਨੇ ਕਿਹਾ ਕਿ ਭਾਰਤੀ ਹਵਾਈ ਫ਼ੌਜ ‘ਘੱਟ ਸਮੇਂ’ ਵਿੱਚ ਜੰਗ ਲੜਨ ਲਈ ਤਿਆਰ ਹੈ ਅਤੇ ਮੁਲਕ ਨੂੰ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਚੁਣੌਤੀ ਦਾ ਮੂੰਹ ਤੋੜ ਜਵਾਬ ਦੇਣ ਦੇ ਪੂਰੀ ਤਰ੍ਹਾਂ ਸਮਰੱਥ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਖਿੱਤੇ ਵਿੱਚ ਭੂਗੋਲਿਕ-ਰਾਜਸੀ ਮਾਹੌਲ ਵਿੱਚ ਬੇਯਕੀਨੀ ਕਾਰਨ ਹਵਾਈ ਫੌਜ ਨੂੰ ‘ਫੌਰੀ’ ਅਤੇ ‘ਤੇਜ਼ ਜੰਗ’ ਲਈ ਤਿਆਰ-ਬਰ-ਤਿਆਰ ਰਹਿਣ ਦੀ ਲੋੜ ਹੈ। ਇਥੇ ਏਅਰ ਬੇਸ ‘ਤੇ ਭਾਰਤੀ ਹਵਾਈ ਫ਼ੌਜ ਦੀ 85ਵੀਂ ਵਰ੍ਹੇਗੰਢ ਸਬੰਧੀ ਸਮਾਗਮ ਦੌਰਾਨ ਬੀਐਸ ਧਨੋਆ ਨੇ ਕਿਹਾ, ‘ਅਸੀਂ ਥੋੜ੍ਹੇ ਸਮੇਂ ‘ਤੇ ਨੋਟਿਸ ਉਤੇ ਜੰਗ ਲੜਨ ਲਈ ਤਿਆਰ ਹਾਂ, ਜਿਸ ਦੀ ਅੱਜ ਲੋੜ ਹੈ।’ ਜੰਮੂ ਕਸ਼ਮੀਰ ਵਿੱਚ ਪਾਕਿਸਤਾਨ ਦੀਆਂ ਅੱਤਵਾਦੀ ਗਤੀਵਿਧੀਆਂ ਅਤੇ ਡੋਕਲਾਮ ਖੇਤਰ ਵਿੱਚ ਚੀਨ ਵੱਲੋਂ ਤਣਾਅ ਪੈਦਾ ਕੀਤੇ ਜਾਣ ਦੌਰਾਨ ਹਵਾਈ ਫ਼ੌਜ ਮੁਖੀ ਨੇ ਇਹ ਟਿੱਪਣੀਆਂ ਕੀਤੀਆਂ ਹਨ। ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਤੇ ਹਵਾਈ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਧਨੋਆ ਨੇ ਕਿਹਾ, ‘ਮੈਂ ਦੇਸ਼ ਵਾਸੀਆਂ ਨੂੰ ਯਕੀਨ ਦਿਵਾਉਂਦਾ ਹਾਂ ਕਿ ਮੇਰੀ ਕਮਾਂਡ ਹੇਠਲੇ ਜਵਾਨ ਕਿਸੇ ਵੀ ਖ਼ਤਰੇ ਨਾਲ ਸਿੱਝਣ ਦਾ ਹੌਸਲਾ ਰੱਖਦੇ ਹਨ ਅਤੇ ਏਅਰ ਅਪਰੇਸ਼ਨ ਲਈ ਪੂਰੀ ਤਰ੍ਹਾਂ ਤਿਆਰ ਹਨ।

Check Also

ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ 7 ਮਈ ਤੱਕ ਵਧੀ

ਸ਼ੂਗਰ ਲੈਵਲ ਵਧਣ ਕਾਰਨ ਜੇਲ੍ਹ ’ਚ ਕੇਜਰੀਵਾਲ ਨੂੰ ਪਹਿਲੀ ਵਾਰ ਦਿੱਤੀ ਗਈ ਇੰਸੁਲਿਨ ਨਵੀਂ ਦਿੱਲੀ/ਬਿਊਰੋ …