ਸੋਨੀਪਤ/ਬਿਊਰੋ ਨਿਊਜ਼ : ਹਰਿਆਣਾ ਦੇ ਸੋਨੀਪਤ ਵਿਖੇ 1996 ਵਿੱਚ ਹੋਏ ਦੋਹਰੇ ਬੰਬ ਧਮਾਕੇ ਮਾਮਲੇ ਵਿੱਚ ਜ਼ਿਲ੍ਹਾ ਅਦਾਲਤ ਨੇ ਅਬਦੁਲ ਕਰੀਮ ਟੁੰਡਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਟੁੰਡਾ ਨੂੰ ਅਦਾਲਤ ਨੇ ਜਨਤਕ ਥਾਵਾਂ ‘ਤੇ ਬੰਬ ਧਮਾਕੇ ਕਰਨ ਤੇ ਗ਼ੈਰ ਕਾਨੂੰਨੀ ਤਰੀਕੇ ਨਾਲ ਬਾਰੂਦ ਰੱਖਣ ਦੇ ਮਾਮਲੇ ਵਿੱਚ ਵੱਖ-ਵੱਖ ਧਾਰਾਵਾਂ ਤਹਿਤ 50-50 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਹੈ।
ਇਸ ਤਰ੍ਹਾਂ ਉਸ ਨੂੰ ਉਮਰ ਕੈਦ ਕੱਟਣੀ ਹੋਵੇਗੀ ਤੇ ਇੱਕ ਲੱਖ ਰੁਪਏ ਜ਼ੁਰਮਾਨਾ ਅਦਾ ਕਰਨਾ ਹੋਵੇਗਾ। ਮਾਮਲੇ ਦੇ ਦੋ ਹੋਰ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਹੈ। 21 ਸਾਲ ਪੁਰਾਣੇ ਬੰਬ ਧਮਾਕਾ ਮਾਮਲੇ ਵਿੱਚ ਲੰਘੇ ਕੱਲ੍ਹ ਸੋਨੀਪਤ ਦੀ ਜ਼ਿਲ੍ਹਾ ਅਦਾਲਤ ਨੇ ਟੁੰਡਾ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਚੇਤੇ ਰਹੇ ਕਿ ਟੁੰਡਾ ਬੰਬ ਬਣਾਉਣ ਦਾ ਮਾਹਰ ਦੱਸਿਆ ਜਾਂਦਾ ਹੈ। ਬੰਬ ਬਣਾਉਣ ਸਮੇਂ ਹੀ ਉਸ ਦਾ ਇੱਕ ਹੱਥ ਜ਼ਖ਼ਮੀ ਹੋ ਗਿਆ ਸੀ।