22 C
Toronto
Saturday, June 13, 2026
spot_img
HomeਕੈਨੇਡਾFrontVaibhav Suryavanshi ਦਾ ਮੁਰੀਦ ਹੋਇਆ ਆਸਟਰੇਲਿਆਈ ਕਪਤਾਨ Pat Cummins

Vaibhav Suryavanshi ਦਾ ਮੁਰੀਦ ਹੋਇਆ ਆਸਟਰੇਲਿਆਈ ਕਪਤਾਨ Pat Cummins


ਜੈਪੁਰ : ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਵਿੱਚ ਰਾਜਸਥਾਨ ਰੌਇਲਜ਼ ਵੱਲੋਂ ਖੇਡ ਰਿਹਾ 15 ਸਾਲਾ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਆਪਣੀ ਸ਼ਾਨਦਾਰ ਬੱਲੇਬਾਜ਼ ਸਦਕਾ ਕ੍ਰਿਕਟ ਜਗਤ ਵਿੱਚ ਵੱਖਰੀ ਪਛਾਣ ਬਣਾ ਰਿਹਾ ਹੈ। ਆਸਟਰੇਲੀਆ ਦਾ ਕਪਤਾਨ ਪੈਟ ਕਮਿਨਸ ਵੀ ਉਸ ਦੀ ਖੇਡ ਦਾ ਮੁਰੀਦ ਹੋ ਗਿਆ ਹੈ। ਵੈਭਵ ਨੇ ਕਮਿਨਸ ਦੀ ਅਗਵਾਈ ਹੇਠਲੀ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਮਹਿਜ਼ 37 ਗੇਂਦਾਂ ਵਿੱਚ 103 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ, ਜੋ ਇਸ ਸੀਜ਼ਨ ਵਿੱਚ ਉਸ ਦਾ ਦੂਜਾ ਸੈਂਕੜਾ ਹੈ। ਮੈਚ ਤੋਂ ਬਾਅਦ ਕਮਿਨਸ ਨੇ ਵੈਭਵ ਦੀ ਤਾਰੀਫ਼ ਕਰਦਿਆਂ ਕਿਹਾ, “ਹਾਂ, ਮੈਨੂੰ ਲੱਗਦਾ ਹੈ ਕਿ ਉਹ ਮੇਰਾ ਨਵਾਂ ਮਨਪਸੰਦ ਖਿਡਾਰੀ ਹੈ। ਉਹ ਗੇਂਦ ’ਤੇ ਜ਼ੋਰਦਾਰ ਸ਼ਾਟ ਮਾਰਦਾ ਹੈ। ਉਸ ਨੂੰ ਖੇਡਦਿਆਂ ਦੇਖ ਕੇ ਮਜ਼ਾ ਆਉਂਦਾ ਹੈ।’’

RELATED ARTICLES
POPULAR POSTS