ਵਿਜ਼ਟਰ ਬੁੱਕ ‘ਚ ਸੰਦੇਸ਼ ਵੀ ਲਿਖਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਅਹਿਮਦਾਬਾਦ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਆਗਰਾ ਪਹੁੰਚੇ ਅਤੇ ਉਨ੍ਹਾਂ ਤਾਜ ਮਹਿਲ ਦੇ ਦਰਸ਼ਨ-ਦੀਦਾਰ ਵੀ ਕੀਤੇ। ਟਰੰਪ ਨੇ ਵਿਜ਼ਟਰ ਬੁੱਕ ‘ਚ ਆਪਣਾ ਸੰਦੇਸ਼ ਲਿਖਿਆ। ਤਾਜ ਮਹਿਲ ਦੇਖਣ ਵਾਲੇ ਟਰੰਪ ਤੀਜੇ ਅਮਰੀਕੀ ਰਾਸ਼ਟਰਪਤੀ ਹਨ। ਜ਼ਿਕਰਯੋਗ ਹੈ ਕਿ ਟਰੰਪ ਦੀ ਧੀ ਇਵਾਂਕਾ ਟਰੰਪ ਅਤੇ ਜਵਾਈ ਜੇਰੇਡ ਕੁਸ਼ਨਰ ਨੇ ਵੀ ਆਗਰਾ ਸਥਿਤ ਤਾਜ ਮਹਿਲ ਦੇ ਦਰਸ਼ਨ-ਦੀਦਾਰ ਕੀਤੇ। ਇਸ ਤੋਂ ਪਹਿਲਾਂ ਯੂਪੀ ਦੇ ਮੁੱਖ ਮੰਤਰੀ ਅਦਿੱਤਿਆ ਨਾਥ ਯੋਗੀ ਨੇ ਟਰੰਪ ਪਰਿਵਾਰ ਦਾ ਸਨਮਾਨ ਵੀ ਕੀਤਾ। ਧਿਆਨ ਰਹੇ ਕਿ ਟਰੰਪ ਪਰਿਵਾਰ ਨੇ ਅੱਜ ਦਿੱਲੀ ਵਿਚ ਰੁਕਣਾ ਹੈ ਅਤੇ ਭਲਕੇ ਉਨ੍ਹਾਂ ਵਾਪਸ ਅਮਰੀਕਾ ਲਈ ਰਵਾਨਾ ਹੋ ਜਾਣਾ ਹੈ।
Check Also
ਟਰੇਡ ਯੂਨੀਅਨਾਂ ਦਾ ਦਾਅਵਾ-25 ਕਰੋੜ ਕਰਮਚਾਰੀ ਰਹੇ ਹੜਤਾਲ ’ਤੇ
ਬੈਂਕਾਂ ਅਤੇ ਡਾਕਘਰਾਂ ਦੇ ਕੰਮਕਾਜ ’ਤੇ ਵੀ ਪਿਆ ਅਸਰ ਨਵੀਂ ਦਿੱਲੀ/ਬਿਊਰੋ ਨਿਊਜ਼ ਬੈਂਕ, ਬੀਮਾ, ਡਾਕ …