ਬਠਿੰਡਾ ਸਥਿਤ ਸਨੀ ਦੇ ਘਰ ‘ਚ ਵਿਆਹ ਵਰਗਾ ਮਾਹੌਲ
ਬਠਿੰਡਾ/ਬਿਊਰੋ ਨਿਊਜ਼
ਇੰਡੀਅਨ ਆਈਡਲ ਦਾ ਖਿਤਾਬ ਜਿੱਤਣ ਵਾਲੇ ਬਠਿੰਡਾ ਦੇ ਸਨੀ ਹਿੰਦੋਸਤਾਨੀ ਦੇ ਘਰ ਵਿਆਹ ਵਰਗਾ ਮਹੌਲ ਹੈ। ਲੰਘੀ ਰਾਤ ਜਦੋਂ ਨਤੀਜੇ ਦਾ ਐਲਾਨ ਹੋਇਆ ਤਾਂ ਸਨੀ ਦੇ ਪਰਿਵਾਰਕ ਮੈਂਬਰ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਖੂਬ ਭੰਗੜਾ ਪਾਇਆ ਅਤੇ ਆਤਿਸ਼ਬਾਜੀ ਕੀਤੀ। ਧਿਆਨ ਰਹੇ ਕਿ ਬਠਿੰਡੇ ਦਾ ਸੰਨੀ ਹਿੰਦੋਸਤਾਨੀ ਇੰਡੀਅਨ ਆਈਡਲ ਦਾ 11ਵਾਂ ਜੇਤੂ ਬਣਿਆ ਹੈ ਅਤੇ ਸਭ ਤੋਂ ਜ਼ਿਆਦਾ ਵੋਟਾਂ ਹਾਸਲ ਕਰ ਕੇ ਉਸ ਨੇ ਆਪਣੇ ਸਾਰੇ ਮੁਕਾਬਲੇਬਾਜ਼ਾਂ ਨੂੰ ਪਿੱਛੇ ਛੱਡ ਦਿੱਤਾ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸੰਨੀ ਇੰਡੀਅਨ ਆਈਡਲ ਵਿਚ ਹਿੱਸਾ ਲੈਣ ਤੋਂ ਪਹਿਲਾਂ ਬੂਟ ਪਾਲਿਸ਼ ਕਰਦਾ ਸੀ ਪਰ ਕੁਦਰਤ ਵੱਲੋਂ ਮਿਲੇ ਸੁਰਾਂ ਨੇ ਉਸ ਨੂੰ ਮਹਿਜ਼ ਛੇ ਮਹੀਨਿਆਂ ਵਿਚ ਹੀ ਗਾਇਕੀ ਦੇ ਅੰਬਰ ਦਾ ਸਿਤਾਰਾ ਬਣਾ ਦਿੱਤਾ। ਸੰਨੀ ਦੀ ਮਾਤਾ ਵੀ ਘਰ ਚਲਾਉਣ ਲਈ ਗੁਬਾਰੇ ਵੇਚਦੀ ਸੀ।
Check Also
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਖ਼ਤਮ
ਕਿਹਾ : ਕਿਸਾਨ ਅੰਦੋਲਨ ਨੂੰ ਮੁੜ ਤੋਂ ਕੀਤਾ ਜਾਵੇਗਾ ਸਰਗਰਮ ਚੰਡੀਗੜ੍ਹ/ਬਿਊਰੋ ਨਿਊਜ਼ : ਕਿਸਾਨ ਨੇਤਾ …