19.4 C
Toronto
Friday, May 29, 2026
spot_img
Homeਭਾਰਤਭਾਜਪਾ ਦਾ ਮੁਖੌਟਾ ਨਾ ਬਣਨ ਕੈਪਟਨ ਅਮਰਿੰਦਰ : ਹਰੀਸ਼ ਰਾਵਤ

ਭਾਜਪਾ ਦਾ ਮੁਖੌਟਾ ਨਾ ਬਣਨ ਕੈਪਟਨ ਅਮਰਿੰਦਰ : ਹਰੀਸ਼ ਰਾਵਤ

ਨਵੀਂ ਦਿੱਲੀ/ਬਿਊਰੋ ਨਿਊਜ਼
ਕੈਪਟਨ ਅਮਰਿੰਦਰ ਕਾਂਗਰਸ ਪਾਰਟੀ ’ਤੇ ਆਰੋਪ ਲਗਾ ਰਹੇ ਹਨ ਕਿ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਗਿਆ। ਇਸ ਤੋਂ ਬਾਅਦ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕੈਪਟਨ ਅਮਰਿੰਦਰ ’ਤੇ ਸਿਆਸੀ ਨਿਸ਼ਾਨਾ ਸਾਧਿਆ। ਰਾਵਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਹੁਣ ਤੱਕ ਜੋ ਗੱਲਾਂ ਕਹੀਆਂ, ਉਸ ’ਤੇ ਉਹ ਦੁਬਾਰਾ ਵਿਚਾਰ ਕਰਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹੀ ਕੈਪਟਨ ਅਮਰਿੰਦਰ ਨੂੰ ਦੋ ਵਾਰ ਮੁੱਖ ਮੰਤਰੀ ਬਣਾਇਆ ਹੈ। ਰਾਵਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਭਾਜਪਾ ਮੁਖੌਟਾ ਨਾ ਬਣਨ ਅਤੇ ਪੰਜਾਬ ਤੇ ਕਿਸਾਨ ਵਿਰੋਧੀਆਂ ਦੀ ਮੱਦਦ ਨਾ ਕਰਨ। ਹਰੀਸ਼ ਰਾਵਤ ਨੇ ਕਿਹਾ ਕਿ ਉਨ੍ਹਾਂ ਨੇ ਕੈਪਟਨ ਦਾ ਹੁਣ ਤੱਕ ਸਨਮਾਨ ਬਣਾਈ ਰੱਖਣ ਲਈ ਸਭ ਕੁਝ ਕੀਤਾ ਅਤੇ ਹੁਣ ਜੋ ਹਾਈਕਮਾਨ ਨੇ ਫੈਸਲੇ ਲਏ ਹਨ, ਉਹ ਅਗਾਮੀ ਚੋਣਾਂ ਵਿਚ ਕਾਂਗਰਸ ਦੀ ਜਿੱਤ ਦੀ ਸੰਭਾਵਨਾ ਨੂੰ ਵਧਾਉਣ ਲਈ ਲਏ ਗਏ ਹਨ। ਉਧਰ ਦੂਜੇ ਪਾਸੇ ਚਰਚਾ ਚੱਲ ਰਹੀ ਹੈ ਕਿ ਹਰੀਸ਼ ਚੌਧਰੀ ਨੂੰ ਹਰੀਸ਼ ਰਾਵਤ ਦੀ ਥਾਂ ਪੰਜਾਬ ਮਾਮਲਿਆਂ ਦਾ ਇੰਚਾਰਜ ਬਣਾਇਆ ਜਾ ਸਕਦਾ ਹੈ।

 

RELATED ARTICLES
POPULAR POSTS