17.8 C
Toronto
Wednesday, July 22, 2026
spot_img
HomeਕੈਨੇਡਾFrontਦਿਨ-ਰਾਤ ਖੁੱਲ੍ਹਾ ਰਹੇਗਾ ਸ਼ੇਅਰ ਬਾਜ਼ਾਰ - 24 ਘੰਟੇ ਹੋਵੇਗੀ ਟਰੇਡਿੰਗ, ਨਿਵੇਸ਼ਕਾਂ ਲਈ...

ਦਿਨ-ਰਾਤ ਖੁੱਲ੍ਹਾ ਰਹੇਗਾ ਸ਼ੇਅਰ ਬਾਜ਼ਾਰ – 24 ਘੰਟੇ ਹੋਵੇਗੀ ਟਰੇਡਿੰਗ, ਨਿਵੇਸ਼ਕਾਂ ਲਈ ਵੱਡੀ ਖੁਸ਼ਖ਼ਬਰੀ!


ਨਵੀਂ ਦਿੱਲੀ/ਬਿਊਰੋ ਨਿਊਜ਼
‘ਲੰਡਨ ਸਟਾਕ ਐਕਸਚੇਂਜ-24’ ਇਹ ਨਵਾਂ ਟਰੇਡਿੰਗ ਪਲੇਟਫਾਰਮ ਹਫਤੇ ਦੇ 5 ਦਿਨ ਕਰੀਬ 24 ਘੰਟੇ ਲਗਾਤਾਰ ਟਰੇਡਿੰਗ ਦੀ ਸਹੂਲਤ ਦੇਵੇਗਾ। ਲੰਡਨ ਸਟਾਕ ਐਕਸਚੇਂਜ-24 ਅਗਲੀ ਪੀੜ੍ਹੀ ਦੇ ਏਜੰਟ-ਆਧਾਰਿਤ ਅਤੇ ਆਟੋਮੈਟਿਕ ਟਰੇਡਿੰਗ ਸਿਸਟਮਾਂ ਲਈ ਸੁਰੱਖਿਅਤ ਕਨੈਕਟੀਵਿਟੀ ਮੁਹੱਈਆ ਕਰਵਾਏਗਾ। ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ ਅਤੇ ਹਰ ਰੋਜ਼ ਨਵੀਆਂ ਤਕਨੀਕਾਂ ਸਾਹਮਣੇ ਆ ਰਹੀਆਂ ਹਨ। ਹੁਣ ਸ਼ੇਅਰ ਬਾਜ਼ਾਰ ਵਿੱਚ ਵੀ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਜਲਦ ਹੀ ਨਿਵੇਸ਼ਕ 24 ਘੰਟੇ ਸ਼ੇਅਰਾਂ ਦੀ ਖਰੀਦ-ਫਰੋਖ਼ਤ ਕਰ ਸਕਣਗੇ। ਇਸਦੀ ਸ਼ੁਰੂਆਤ ਸਭ ਤੋਂ ਪਹਿਲਾਂ ਬਿ੍ਰਟੇਨ ਵਿੱਚ ਹੋਣ ਜਾ ਰਹੀ ਹੈ। ਅਸਲ ਵਿੱਚ, ਲੰਡਨ ਸਟਾਕ ਐਕਸਚੇਂਜ ਨੇ ਗਲੋਬਲ ਵਿੱਤੀ ਬਾਜ਼ਾਰਾਂ ਵਿੱਚ ਡਿਜ਼ੀਟਲ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੇ ਦੌਰ ਨੂੰ ਧਿਆਨ ਵਿੱਚ ਰੱਖਦਿਆਂ ਟਰੇਡਿੰਗ ਨੂੰ ਨਵਾਂ ਰੂਪ ਦੇਣ ਲਈ ‘ਲੰਡਨ ਸਟਾਕ ਐਕਸਚੇਂਜ-24’ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਨਵਾਂ ਟਰੇਡਿੰਗ ਪਲੇਟਫਾਰਮ ਹਫਤੇ ਦੇ ਪੰਜ ਦਿਨ ਕਰੀਬ 24 ਘੰਟੇ ਬਿਨਾਂ ਰੁਕਾਵਟ ਟਰੇਡਿੰਗ ਦੀ ਸਹੂਲਤ ਦੇਵੇਗਾ। ਇਸ ਨਾਲ ਦੁਨੀਆ ਭਰ ਦੇ ਨਿਵੇਸ਼ਕ ਆਪਣੀ ਸਹੂਲਤ ਅਨੁਸਾਰ ਕਿਸੇ ਵੀ ਵੇਲੇ ਬਾਜ਼ਾਰ ਵਿੱਚ ਲੈਣ-ਦੇਣ ਕਰ ਸਕਣਗੇ। ਇਸ ਤੋਂ ਇਲਾਵਾ, ਲੰਡਨ ਸਟਾਕ ਐਕਸਚੇਂਜ-24 ਅਗਲੀ ਪੀੜ੍ਹੀ ਦੇ ਏਜੰਟ-ਆਧਾਰਿਤ ਅਤੇ ਆਟੋਮੈਟਿਕ ਟਰੇਡਿੰਗ ਸਿਸਟਮਾਂ ਲਈ ਸੁਰੱਖਿਅਤ ਅਤੇ ਤੇਜ਼ ਕਨੈਕਟੀਵਿਟੀ ਵੀ ਯਕੀਨੀ ਬਣਾਏਗਾ।

RELATED ARTICLES
POPULAR POSTS