24.3 C
Toronto
Tuesday, September 8, 2026
spot_img
HomeਕੈਨੇਡਾFrontਦੁਨੀਆ ਦੀ ‘ਫਾਰਮੇਸੀ’ ਕਹਾਉਣ ਵਾਲੇ ਭਾਰਤ ਨੂੰ ਝਟਕਾ - ਅਮਰੀਕਾ ਵਲੋਂ ਜੈਨਰਿਕ...

ਦੁਨੀਆ ਦੀ ‘ਫਾਰਮੇਸੀ’ ਕਹਾਉਣ ਵਾਲੇ ਭਾਰਤ ਨੂੰ ਝਟਕਾ – ਅਮਰੀਕਾ ਵਲੋਂ ਜੈਨਰਿਕ ਦਵਾਈਆਂ ’ਤੇ ਟੈਰਿਫ ਦੀ ਤਿਆਰੀ

ਦੁਨੀਆ ਦੀ ‘ਫਾਰਮੇਸੀ’ ਕਹਾਉਣ ਵਾਲੇ ਭਾਰਤ ਨੂੰ ਝਟਕਾ – ਅਮਰੀਕਾ ਵਲੋਂ ਜੈਨਰਿਕ ਦਵਾਈਆਂ ’ਤੇ ਟੈਰਿਫ ਦੀ ਤਿਆਰੀ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਰਾਮਦ ਕੀਤੀਆਂ ਜਾਣ ਵਾਲੀਆਂ ਜੈਨਰਿਕ ਦਵਾਈਆਂ ’ਤੇ ਟੈਰਿਫ ਨੂੰ ਦੋ ਸਾਲਾਂ ਲਈ ਜ਼ੀਰੋ ਫੀਸਦੀ ਰੱਖਣ ਤੋਂ ਬਾਅਦ ਅਗਸਤ 2028 ਵਿਚ ਵਧਾ ਕੇ 100 ਫੀਸਦੀ ਅਤੇ ਉਸ ਤੋਂ ਬਾਅਦ 200 ਫੀਸਦੀ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਇਸ ਨਾਲ ਦਵਾਈਆਂ ਦੇ ਨਿਰਮਾਣ ਨੂੰ ਅਮਰੀਕਾ ਵਿਚ ਵਾਪਸ ਲਿਆਂਦਾ ਜਾ ਸਕੇਗਾ। ਡੋਨਾਲਡ ਟਰੰਪ ਦਾ ਇਹ ਕਦਮ ਭਾਰਤ ਨੂੰ ਪ੍ਰਭਾਵਿਤ ਕਰ ਸਕਦਾ ਹੈ, ਕਿਉਂਕਿ ਭਾਰਤ ਅਮਰੀਕਾ ਨੂੰ ਜੈਨਰਿਕ ਦਵਾਈਆਂ ਭੇਜਣ ਦਾ ਸਭ ਤੋਂ ਵੱਡਾ ਨਿਰਯਾਤਕ ਦੇਸ਼ ਹੈ। ਜ਼ਿਕਰਯੋਗ ਹੈ ਕਿ ਭਾਰਤ ਨੂੰ ਅਕਸਰ ‘ਦੁਨੀਆ ਦੀ ਫਾਰਮੇਸੀ’ ਕਿਹਾ ਜਾਂਦਾ ਹੈ, ਕਿਉਂਕਿ ਇਹ ਦੁਨੀਆ ਭਰ ਦੇ ਦੇਸ਼ਾਂ ਨੂੰ ਜੈਨਰਿਕ  ਦਵਾਈਆਂ ਸਪਲਾਈ ਕਰਦਾ ਹੈ। ਭਾਰਤੀ ਜੈਨਰਿਕ ਦਵਾਈਆਂ ਹਾਈਪਰਟੈਨਸ਼ਨ, ਸ਼ੂਗਰ, ਕੈਂਸਰ, ਇਨਫੈਕਸ਼ਨ ਸਬੰਧੀ ਬਿਮਾਰੀਆਂ ਅਤੇ ਮਾਨਸਿਕ ਸਿਹਤ ਲਈ ਵਿਆਪਕ ਤੌਰ ’ਤੇ ਤਜਵੀਜ਼ ਕੀਤੀਆਂ ਜਾਂਦੀਆਂ ਹਨ। ਮੀਡੀਆ ਰਿਪੋਰਟਾਂ ਅਨੁਸਾਰ ਟਰੰਪ ਦਾ ਕਹਿਣਾ ਹੈ ਕਿ ਆਉਂਦੀ 1 ਅਗਸਤ ਤੋਂ, ਅਮਰੀਕਾ ਦੇਸ਼ ਵਿਚ ਲਿਆਂਦੀਆਂ ਜਾਣ ਵਾਲੀਆਂ ਸਾਰੀਆਂ ਜੈਨਰਿਕ ਦਵਾਈਆਂ ’ਤੇ ਦੋ ਸਾਲਾਂ ਲਈ ਜ਼ੀਰੋ ਫੀਸਦ ਟੈਰਿਫ ਜਾਰੀ ਰੱਖੇਗਾ, ਜਿਸ ਤੋਂ ਬਾਅਦ ਇਸ ਨੂੰ ਇਕ ਸਾਲ ਲਈ 100 ਫੀਸਦ ਅਤੇ ਉਸ ਤੋਂ ਬਾਅਦ 200 ਫੀਸਦੀ ਕਰ ਦਿੱਤਾ ਜਾਵੇਗਾ।

RELATED ARTICLES
POPULAR POSTS