16 C
Toronto
Saturday, September 13, 2025
spot_img
Homeਭਾਰਤਕਾਬੁਲ ਹਵਾਈ ਅੱਡੇ ਤੋਂ ਉਡਾਣਾਂ ਫਿਰ ਹੋਈਆਂ ਸ਼ੁਰੂ

ਕਾਬੁਲ ਹਵਾਈ ਅੱਡੇ ਤੋਂ ਉਡਾਣਾਂ ਫਿਰ ਹੋਈਆਂ ਸ਼ੁਰੂ

ਕਾਬੁਲ ਧਮਾਕਿਆਂ ’ਚ ਮੌਤਾਂ ਦੀ ਗਿਣਤੀ 108 ਹੋਈ
ਨਵੀਂ ਦਿੱਲੀ/ਬਿਊਰੋ ਨਿਊਜ਼
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਹਾਮਿਦ ਕਰਜਈ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਲੰਘੇ ਕੱਲ੍ਹ ਹੋਏ ਧਮਾਕਿਆਂ ਤੋਂ ਬਾਅਦ ਅੱਜ ਦੁਪਹਿਰੇ ਉਡਾਣਾਂ ਫਿਰ ਸ਼ੁਰੂ ਹੋ ਗਈਆਂ। ਧਿਆਨ ਰਹੇ ਕਿ ਲੰਘੇ ਕੱਲ੍ਹ ਕਾਬੁਲ ਹਵਾਈ ਅੱਡੇ ’ਤੇ ਫਿਦਾਈਨ ਹਮਲੇ ਹੋਏ ਸਨ। ਇਨ੍ਹਾਂ ਹਮਲਿਆਂ ਵਿਚ 108 ਵਿਅਕਤੀਆਂ ਦੀ ਜਾਨ ਚਲੇ ਗਈ ਸੀ, ਜਿਨ੍ਹਾਂ ਵਿਚ 95 ਅਫਗਾਨੀ ਅਤੇ 13 ਅਮਰੀਕੀ ਫੌਜੀ ਸ਼ਾਮਲ ਸਨ। ਇਨ੍ਹਾਂ ਹਮਲਿਆਂ ਵਿਚ 1300 ਤੋਂ ਵੱਧ ਵਿਅਕਤੀ ਜ਼ਖ਼ਮੀ ਵੀ ਹੋਏ ਸਨ। ਮੀਡੀਆ ਰਿਪੋਰਟਾਂ ਮੁਤਾਬਕ, ਜੋ 95 ਅਫਗਾਨੀ ਮਾਰੇ ਗਏ, ਉਨ੍ਹਾਂ ਵਿਚ 28 ਤਾਲਿਬਾਨੀ ਵੀ ਸਨ, ਜੋ ਕਿ ਕਾਬੁਲ ਹਵਾਈ ਅੱਡੇ ਦੇ ਬਾਹਰ ਤੈਨਾਤ ਸਨ।
ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਕਾਬੁਲ ਹਵਾਈ ਅੱਡੇ ’ਤੇ ਹੋਏ ਹਮਲਿਆਂ ਨਿੰਦਾ ਕੀਤੀ ਅਤੇ ਕਿਹਾ ਕਿ ਅਮਰੀਕੀ ਫੌਜੀਆਂ ਦੀ ਮੌਤ ਬੇਹੁਦ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਦੂਜਿਆਂ ਦੀ ਜਾਨ ਬਚਾਉਣ ਵਿਚ ਅਮਰੀਕੀ ਫੌਜੀਆਂ ਦਾ ਬਲੀਦਾਨ ਸਾਨੂੰ ਕਦੇ ਨਹੀਂ ਭੁੱਲੇਗਾ ਅਤੇ ਨਾ ਹੀ ਅਸੀਂ ਹਮਲਾਵਰਾਂ ਨੂੰ ਮਾਫ ਕਰਾਂਗੇ।

 

RELATED ARTICLES
POPULAR POSTS