17.8 C
Toronto
Wednesday, July 22, 2026
spot_img
HomeਕੈਨੇਡਾFrontਬੈਂਕ ਦਾ ਮੁਨਾਫ਼ਾ 26% ਵਧਿਆ-ਫਿਰ ਵੀ ਸ਼ੇਅਰ 8% ਡਿੱਗਿਆ

ਬੈਂਕ ਦਾ ਮੁਨਾਫ਼ਾ 26% ਵਧਿਆ-ਫਿਰ ਵੀ ਸ਼ੇਅਰ 8% ਡਿੱਗਿਆ


ਨਵੀਂ ਦਿੱਲੀ/ਬਿਊਰੋ ਨਿਊਜ਼
ਬੰਧਨ ਬੈਂਕ ਤੋਂ ਬਾਅਦ ਅੱਜ ਬੁੱਧਵਾਰ, 22 ਜੁਲਾਈ ਨੂੰ ਇੱਕ ਹੋਰ ਨਿੱਜੀ ਬੈਂਕ ਦੇ ਸ਼ੇਅਰ ਵਿੱਚ ਤਿਮਾਹੀ ਨਤੀਜੇ ਆਉਣ ਤੋਂ ਬਾਅਦ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਤਿ੍ਰਸ਼ੂਰ ਸਥਿਤ ਸੀ.ਐਸ.ਬੀ. ਬੈਂਕ ਦਾ ਸ਼ੇਅਰ ਜੂਨ ਤਿਮਾਹੀ ਦੇ ਨਤੀਜੇ ਜਾਰੀ ਹੋਣ ਦੇ ਤੁਰੰਤ ਬਾਅਦ ਕਰੀਬ 8 ਫੀਸਦੀ ਤੱਕ ਡਿੱਗ ਗਿਆ। ਬੈਂਕ ਨੇ ਦੁਪਹਿਰ ਕਰੀਬ ਇੱਕ ਵਜੇ ਆਪਣੇ ਤਿਮਾਹੀ ਨਤੀਜੇ ਜਾਰੀ ਕੀਤੇ। ਪਹਿਲੀ ਨਜ਼ਰ ਵਿੱਚ ਬੈਂਕ ਦੀ ਵਿੱਤੀ ਕਾਰਗੁਜ਼ਾਰੀ ਕਾਫੀ ਮਜ਼ਬੂਤ ਦਿਖਾਈ ਦਿੱਤੀ। ਨੈੱਟ ਇੰਟਰੈਸਟ ਇਨਕਮ ਅਤੇ ਸ਼ੁੱਧ ਮੁਨਾਫੇ ਵਿੱਚ ਸਾਲਾਨਾ ਆਧਾਰ ’ਤੇ ਕਰੀਬ 26 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਇਸਦੇ ਬਾਵਜੂਦ ਬੈਂਕ ਦੇ ਸ਼ੇਅਰ ਵਿੱਚ ਤੇਜ਼ ਵਿਕਵਾਲੀ ਦੇਖਣ ਨੂੰ ਮਿਲੀ। ਇਸ ਦੀ ਸਭ ਤੋਂ ਵੱਡੀ ਵਜ੍ਹਾ ਬੈਂਕ ਦੀ ਐਸੈੱਟ ਕੁਆਲਿਟੀ ’ਤੇ ਵਧਿਆ ਦਬਾਅ ਅਤੇ ਪਿਛਲੀ ਤਿਮਾਹੀ ਦੇ ਮੁਕਾਬਲੇ ਪ੍ਰੋਵੀਜ਼ਨ ਦਾ ਦੁੱਗਣੇ ਤੋਂ ਵੀ ਵੱਧ ਹੋ ਜਾਣਾ ਰਿਹਾ। ਇਨ੍ਹਾਂ ਅੰਕੜਿਆਂ ਨੇ ਨਿਵੇਸ਼ਕਾਂ ਦੀ ਚਿੰਤਾ ਵਧਾ ਦਿੱਤੀ, ਜਿਸ ਕਾਰਨ ਚੰਗੇ ਮੁਨਾਫੇ ਦੇ ਬਾਵਜੂਦ ਬੈਂਕ ਦੇ ਸ਼ੇਅਰ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ।

RELATED ARTICLES
POPULAR POSTS