14.2 C
Toronto
Tuesday, April 28, 2026
spot_img
Homeਭਾਰਤਰਿਜ਼ਰਵ ਬੈਂਕ 100 ਰੁਪਏ ਦਾ ਨਵਾਂ ਵਾਰਨਿਸ਼ ਨੋਟ ਕਰੇਗੀ ਜਾਰੀ

ਰਿਜ਼ਰਵ ਬੈਂਕ 100 ਰੁਪਏ ਦਾ ਨਵਾਂ ਵਾਰਨਿਸ਼ ਨੋਟ ਕਰੇਗੀ ਜਾਰੀ

ਵਾਰਨਿਸ਼ ਨੋਟ ਨਾ ਗੰਦਾ ਹੋਵੇਗਾ ਅਤੇ ਨਾ ਹੀ ਜਲਦੀ ਪਾਟੇਗਾ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਰਿਜ਼ਰਵ ਬੈਂਕ ਹੁਣ ਛੇਤੀ ਹੀ 100 ਰੁਪਏ ਦਾ ਨਵਾਂ ਵਾਰਨਿਸ਼ ਨੋਟ ਜਾਰੀ ਕਰਨ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਨੋਟਾਂ ਦੀ ਖ਼ਾਸੀਅਤ ਇਹ ਹੋਵੇਗੀ ਕਿ ਇਹ ਛੇਤੀ ਗੰਦੇ ਨਹੀਂ ਹੋਣਗੇ ਤੇ ਨਾ ਹੀ ਜਲਦੀ ਪਾਟ ਸਕਣਗੇ। ਆਰ.ਬੀ.ਆਈ. ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਹਾ ਹੈ ਕਿ ਉਹ ਛੇਤੀ ਹੀ 100 ਰੁਪਏ ਵਾਰਨਿਸ਼ ਲੱਗੇ ਨੋਟਾਂ ਨੂੰ ਅਜ਼ਮਾਇਸ਼ ਦੇ ਤੌਰ ‘ਤੇ ਜਾਰੀ ਕਰੇਗਾ। ਇਨ੍ਹਾਂ ਨੋਟਾਂ ‘ਤੇ ਵਿਸ਼ੇਸ਼ ਪਰਤ ਚੜ੍ਹੀ ਹੁੰਦੀ ਹੈ, ਜਿਸ ਨਾਲ ਇਹ ਛੇਤੀ ਨਹੀਂ ਪਾਟਦੇ ਤੇ ਨਾ ਹੀ ਗੰਦੇ ਹੁੰਦੇ ਹਨ। ਦੁਨੀਆ ਦੇ ਕਈ ਦੇਸ਼ਾਂ ਵਿੱਚ ਵਾਰਨਿਸ਼ ਲੱਗੇ ਨੋਟਾਂ ਦੀ ਵਰਤੋਂ ਹੁੰਦੀ ਹੈ, ਇਸ ਲਈ ਆਰਬੀਆਈ 100 ਰੁਪਏ ਦੇ ਨੋਟ ਤੋਂ ਹੀ ਸ਼ੁਰੂਆਤ ਕਰੇਗੀ। ਧਿਆਨ ਰਹੇ ਕਿ ਰਿਜ਼ਰਵ ਬੈਂਕ ਨੂੰ ਹਰ ਸਾਲ ਅਰਬਾਂ ਰੁਪਏ ਦੇ ਪਾਟੇ-ਪੁਰਾਣੇ ਤੇ ਗੰਦੇ ਨੋਟ ਬਦਲਣੇ ਪੈਂਦੇ ਹਨ। ਨੋਟਾਂ ਦੇ ਇਸ ਬਦਲੀਕਰਨ ਵਿੱਚ ਆਰਬੀਆਈ ਨੂੰ ਕਾਫੀ ਖਰਚਾ ਕਰਨਾ ਪੈਂਦਾ ਹੈ।

RELATED ARTICLES
POPULAR POSTS