-3.7 C
Toronto
Monday, January 5, 2026
spot_img
Homeਭਾਰਤਵਿਰਾਟ ਕੋਹਲੀ ਤੇ ਰੌਇਲ ਚੈਲੇਂਜਰਜ਼ ਬੰਗਲੂਰੂ ਨੇ ਪਲੇਠਾ ਆਈਪੀਐੱਲ ਖਿਤਾਬ ਜਿੱਤਿਆ

ਵਿਰਾਟ ਕੋਹਲੀ ਤੇ ਰੌਇਲ ਚੈਲੇਂਜਰਜ਼ ਬੰਗਲੂਰੂ ਨੇ ਪਲੇਠਾ ਆਈਪੀਐੱਲ ਖਿਤਾਬ ਜਿੱਤਿਆ

ਫਾਈਨਲ ਵਿਚ ਪੰਜਾਬ ਕਿੰਗਜ਼ ਨੂੰ 6 ਦੌੜਾਂ ਨਾਲ ਹਰਾਇਆ
ਅਹਿਮਦਾਬਾਦ : ਰੌਇਲ ਚੈਲੇਂਜਰਜ਼ ਬੰਗਲੂਰੂ (ਆਰਸੀਬੀ) ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ ਦੇ ਫਾਈਨਲ ਵਿਚ ਪੰਜਾਬ ਕਿੰਗਜ਼ ਨੂੰ 6 ਦੌੜਾਂ ਨਾਲ ਹਰਾ ਕੇ ਚੈਂਪੀਅਨ ਬਣ ਗਈ ਹੈ। ਵਿਰਾਟ ਕੋਹਲੀ ਤੇ ਆਰਸੀਬੀ ਦੀ ਟੀਮ ਨੇ 18 ਸਾਲਾਂ ਵਿਚ ਪਹਿਲੀ ਵਾਰ ਆਈਪੀਐਲ ਵਿਚ ਖਿਤਾਬੀ ਜਿੱਤ ਦਰਜ ਕੀਤੀ ਹੈ।
ਪੰਜਾਬ ਦੀ ਟੀਮ ਬੰਗਲੂਰੂ ਵੱਲੋਂ ਜਿੱਤ ਲਈ ਮਿਲੇ 191 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਿਰਧਾਰਿਤ 20 ਓਵਰਾ ਵਿਚ 7 ਵਿਕਟਾਂ ਦੇ ਨੁਕਸਾਨ ਨਾਲ 184 ਦੌੜਾਂ ਹੀ ਬਣਾ ਸਕੀ। ਟੀਮ ਨੂੰ ਮਿਲੀ ਜਿੱਤ ਮਗਰੋਂ ਵਿਰਾਟ ਕੋਹਲੀ ਮੈਦਾਨ ‘ਤੇ ਕਾਫੀ ਭਾਵੁਕ ਨਜ਼ਰ ਆਏ ਕਿਉਂਕਿ ਇਹ ਉਨ÷ ਾਂ ਦਾ ਪਹਿਲਾ ਖਿਤਾਬ ਹੈ। ਪੰਜਾਬ ਲਈ ਸ਼ਸ਼ਾਂਕ ਸਿੰਘ ਨੇ 30 ਗੇਂਦਾਂ ਵਿਚ 61 ਦੌੜਾਂ ਦੀ ਨਾਬਾਦ ਪਾਰੀ ਖੇਡੀ, ਜਿਸ ਵਿਚ 3 ਚੌਕੇ ਤੇ 6 ਛੱਕੇ ਵੀ ਸ਼ਾਮਲ ਹਨ, ਪਰ ਉਹ ਟੀਮ ਨੂੰ ਜਿੱਤ ਦੀਆਂ ਬਰੂਹਾਂ ਤੱਕ ਪਹੁੰਚਾਉਣ ਵਿਚ ਨਾਕਾਮ ਰਿਹਾ।
ਹੋਰਨਾਂ ਬੱਲੇਬਾਜ਼ਾਂ ਵਿਚ ਨੇ 23 ਗੇਂਦਾਂ ‘ਤੇ 39 ਦੌੜਾਂ ਬਣਾਈਆਂ। ਬੰਗਲੂਰੂ ਦੀ ਟੀਮ ਲਈ ਵਿਰਾਟ ਕੋਹਲੀ ਨੇ 43, ਕਪਤਾਨ ਰਜਤ ਪਾਟੀਦਾਰ ਨੇ 26, ਲਿਆਮ ਲਿਵਿੰਗਸਟੋਨ 25, ਮਯੰਕ ਅਗਰਵਾਲ ਤੇ ਜਿਤੇਸ਼ ਸ਼ਰਮਾ ਨੇ 24-24 ਦੌੜਾਂ ਦਾ ਯੋਗਦਾਨ ਪਾਇਆ। ਕਾਬਿਲੇਗੌਰ ਹੈ ਕਿ ਪੰਜਾਬ ਦੀ ਟੀਮ 11 ਸਾਲਾਂ ਬਾਅਦ ਆਈਪੀਐੱਲ ਦੇ ਫਾਈਨਲ ਵਿਚ ਪਹੁੰਚੀ ਸੀ ਜਦੋਂਕਿ ਆਰਸੀਬੀ ਦਾ ਇਹ ਚੌਥਾ ਖਿਤਾਬੀ ਮੁਕਾਬਲਾ ਸੀ। ਦੋਵਾਂ ਟੀਮਾਂ ਨੇ ਆੲੀਂਪੀਐੱਲ ਦੇ 18 ਸਾਲਾਂ ਦੇ ਇਤਿਹਾਸ ਵਿਚ ਹੁਣ ਤੱਕ ਆਈਪੀਐੱਲ ਦਾ ਖਿਤਾਬ ਨਹੀਂ ਜਿੱਤਿਆ ਸੀ।
ਜਦੋਂ ਤੱਕ ਆਈਪੀਐੱਲ ਖੇਡਾਂਗਾ, ਆਰਸੀਬੀ ਲਈ ਹੀ ਖੇਡਾਂਗਾ : ਕੋਹਲੀ
ਮੈਚ ਜਿੱਤਣ ਮਗਰੋਂ ਭਾਵੁਕ ਹੋਇਆ ਕੋਹਲੀ
ਅਹਿਮਦਾਬਾਦ/ਬਿਊਰੋ ਨਿਊਜ਼ : ਵਿਰਾਟ ਕੋਹਲੀ ਨੂੰ ਮੋਟੇਰਾ ਦੀ ਪਿੱਚ ਨੂੰ ਚੁੰਮਦੇ ਦੇਖ ਉਨ÷ ਾਂ ਦੇ ਪ੍ਰਸ਼ੰਸਕ ਵੀ ਆਪਣੇ ਖ਼ੁਸ਼ੀ ਦੇ ਹੰਝੂਆਂ ਨੂੰ ਨਹੀਂ ਰੋਕ ਸਕੇ।
ਆਈਪੀਐੱਲ ਇਸ ਵਰ÷ ੍ਹੇ 18 ਸਾਲ ਦਾ ਹੋ ਗਿਆ ਤੇ ਇਸ ਖਿਤਾਬ ਨਾਲ ਵਿਰਾਟ ਕੋਹਲੀ ਦਾ ਕੱਦ ਕੁਝ ਹੋਰ ਵੱਧ ਗਿਆ ਹੈ। ਉਂਝ ਕੋਹਲੀ ਨੇ ਸਾਫ਼ ਕਰ ਦਿੱਤਾ ਕਿ ਉਹ ਜਦੋਂ ਤੱਕ ਆਈਪੀਐੱਲ ਵਿਚ ਹੈ, ਰੌਇਲ ਚੈਲੇਂਜਰਜ਼ ਬੰਗਲੂਰੂ ਲਈ ਹੀ ਖੇਡੇਗਾ।
ਵਿਰਾਟ ਕੋਹਲੀ ਨੇ ਮੈਚ ਜਿੱਤਣ ਮਗਰੋਂ ਕਿਹਾ, ”ਇਹ ਟੀਮ ਓਨੀ ਹੀ ਪ੍ਰਸ਼ੰਸਕਾਂ ਦੀ ਹੈ, ਜਿੰਨੀ ਕਿ ਟੀਮ ਦੀ। 18 ਸਾਲ ਦਾ ਲੰਮਾ ਸਮਾਂ। ਮੈਂ ਰੌਇਲ ਚੈਲੇਂਜਰਜ਼ ਬੰਗਲੂਰੂ ਲਈ ਆਪਣੀ ਜਵਾਨੀ, ਟਾਈਮ ਤੇ ਤਜਰਬਾ ਸਭ ਕੁਝ ਇਸ ਟੀਮ ਨੂੰ ਦਿੱਤਾ। ਮੈਂ ਹਰ ਸੀਜ਼ਨ ਵਿਚ ਜਿੱਤਣ ਦੀ ਕੋਸ਼ਿਸ਼ ਕੀਤੀ। ਮੇਰੇ ਕੋਲ ਜੋ ਵੀ ਸੀ, ਮੈਂ ਉਹ ਆਪਣੀ ਟੀਮ ਨੂੰ ਦਿੱਤਾ।”

RELATED ARTICLES
POPULAR POSTS