28.1 C
Toronto
Sunday, October 5, 2025
spot_img
Homeਭਾਰਤਕਾਨਰਾਡ ਸੰਗਮਾ ਨੇ ਮੇਘਾਲਿਆ ਦੇ ਮੁੱਖ ਮੰਤਰੀ ਅਹੁਦੇ ਦੀ ਚੁੱਕੀ ਸਹੁੰ

ਕਾਨਰਾਡ ਸੰਗਮਾ ਨੇ ਮੇਘਾਲਿਆ ਦੇ ਮੁੱਖ ਮੰਤਰੀ ਅਹੁਦੇ ਦੀ ਚੁੱਕੀ ਸਹੁੰ

ਮੰਚ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਵੀ ਰਹੇ ਮੌਜੂਦ
ਸ਼ਿਲਾਂਗ/ਬਿਊਰੋ ਨਿਊਜ਼ : ਕਾਨਰਾਡ ਸੰਗਮਾ ਨੇ ਅੱਜ ਦੂਜੀ ਵਾਰ ਮੇਘਾਲਿਆ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਹੈ। ਸਹੁੰ ਚੁੱਕ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੰਚ ’ਤੇ ਮੌਜੂਦ ਰਹੇ। ਰਾਜਪਾਲ ਫਾਗੂ ਚੌਹਾਨ ਨੇ ਸੰਗਮਾ ਦੇ ਨਾਲ 12 ਮੰਤਰੀਆਂ ਨੂੰ ਵੀ ਸਹੁੰ ਚੁਕਾਈ। ਐਨਪੀਪੀ ਦੇ ਸਿਨਆਵ ਭਲੰਗ ਅਤੇ ਪਿ੍ਰਸਟੋਨ ਤੇਨਸੋਂਗ ਨੇ ਡਿਪਟੀ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਮੰਤਰੀ ਮੰਡਲ ’ਚ ਭਾਜਪਾ ਦੇ ਅਲੈਕਜੈਂਡਰ ਲਾਲੂ ਹੇਕ ਨੂੰ ਵੀ ਸ਼ਾਮਲ ਕੀਤ ਗਿਆ ਹੈ। ਸਹੁੰ ਚੁੱਕ ਸਮਾਗਮ ’ਚ ਭਾਜਪਾ ਪ੍ਰਧਾਨ ਜੇ ਪੀ ਨੱਢਾ ਅਤੇ ਅਸਾਮ ਦੇ ਮੁੱਖ ਮੰਤਰੀ ਹਿੰਮਤ ਬਿਸਵਾ ਵੀ ਮੌਜੂਦ ਰਹੇ। ਧਿਆਨ ਰਹੇ ਕਿ 59 ਸੀਟਾਂ ਵਾਲੀ ਮੇਘਾਲਿਆ ਵਿਧਾਨ ਸਭਾ ਲਈ ਲੰਘੀ 27 ਫਰਵਰੀ ਨੂੰ ਵੋਟਾਂ ਪਾਈਆਂ ਗਈਆਂ ਸਨ ਜਦਕਿ ਇਸ ਦੇ ਨਤੀਜੇ 2 ਮਾਰਚ ਨੂੰ ਐਲਾਨੇ ਗਏ ਸਨ ਜਿਨ੍ਹਾਂ ’ਚ ਐਨਪੀਪੀ 26 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਸੀ। ਉਥੇ ਹੀ ਯੂਡੀਪੀ ਨੇ 11 ਸੀਟਾਂ ’ਤੇ ਜਿੱਤ ਹਾਸਲ ਕੀਤੀ ਜਦਕਿ ਕਾਂਗਰਸ ਪਾਰਟੀ ਅਤੇ ਤਿ੍ਰਣਮੂਲ ਕਾਂਗਰਸ ਦੇ ਖਾਤੇ ’ਚ ਪੰਜ-ਪੰਜ ਸੀਟਾਂ ਆਈਆਂ ਸਨ ਅਤੇ ਭਾਰਤੀ ਜਨਤਾ ਪਾਰਟੀ ਨੇ ਸਿਰਫ਼ ਦੋ ਸੀਟਾਂ ’ਤੇ ਜਿੱਤ ਦਰਜ ਕੀਤੀ ਸੀ। ਉਧਰ ਨਾਗਾਲੈਂਡ ’ਚ ਨੇਫਿਊ ਰਿਓ ਨੇ ਪੰਜਵੀਂ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਅਤੇ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜਦ ਸਨ। ਨਾਗਾਲੈਂਡ ’ਚ ਫਿਰ ਤੋਂ ਐਨਡੀਪੀਪੀ ਅਤੇ ਭਾਜਪਾਾ ਗੱਠਜੋੜ ਨੇ ਸਰਕਾਰ ਬਣਾਈ ਹੈ।

 

RELATED ARTICLES
POPULAR POSTS