17.9 C
Toronto
Saturday, September 13, 2025
spot_img
Homeਭਾਰਤਮੁੰਬਈ ਨਗਰ ਨਿਗਮ ਚੋਣਾਂ ਵਿਚ ਸ਼ਿਵ ਸੈਨਾ ਨੰਬਰ ਵਨ, ਭਾਜਪਾ ਨੰਬਰ ਟੂ,...

ਮੁੰਬਈ ਨਗਰ ਨਿਗਮ ਚੋਣਾਂ ਵਿਚ ਸ਼ਿਵ ਸੈਨਾ ਨੰਬਰ ਵਨ, ਭਾਜਪਾ ਨੰਬਰ ਟੂ, ਪਰ ਬਹੁਮਤ ਕਿਸੇ ਨੂੰ ਨਹੀਂ

ਮੁੰਬਈ/ਬਿਊਰੋ ਨਿਊਜ਼ : ਮੁੰਬਈ ਨਗਰ ਨਿਗਮ ਚੋਣਾਂ ਵਿਚ ਸ਼ਿਵ ਸੈਨਾ ਜਿੱਥੇ ਨੰਬਰ ਵਨ ਪਾਰਟੀ ਬਣ ਕੇ ਉਭਰੀ, ਉਥੇ ਭਾਜਪਾ ਵੀ ਬਿਲਕੁਲ ਉਸਦੇ ਲਾਗੇ ਆ ਖਲੋ ਗਈ, ਜਦੋਂ ਕਿ ਕਾਂਗਰਸ ਅਤੇ ਮਨਸੇ ਪੂਰੀ ਤਰ੍ਹਾਂ ਪਛੜ ਗਏ। ਪਰ ਕਿਸੇ ਨੂੰ ਵੀ ਸਪੱਸ਼ਟ ਬਹੁਮਤ ਨਹੀਂ ਮਿਲਿਆ। ਮੁੰਬਈ ਨਗਰ ਨਿਗਮ ਦੀਆਂ 227 ਸੀਟਾਂ ‘ਤੇ ਪਈਆਂ ਵੋਟਾਂ ਵਿਚ ਸ਼ਿਵ ਸੈਨਾ 84 ਅਤੇ ਭਾਜਪਾ ਨੇ 81 ਸੀਟਾਂ ‘ਤੇ ਜਿੱਤ ਦਰਜ ਕੀਤੀ। ਹੁਣ ਦੋਵੇਂ ਦਲ ਇਸ ਮੋੜ ‘ਤੇ ਪਹੁੰਚ ਗਏ ਹਨ ਕਿ ਜਿੱਥੇ ਇਕ ਦੂਜੇ ਦੇ ਸਾਥ ਤੋਂ ਬਿਨਾ ਨਿਗਮ ‘ਤੇ ਕਬਜ਼ਾ ਅਸੰਭਵ ਹੈ। ਜਾਂ ਫਿਰ ਆਪਣੇ ਕੱਟੜ ਵਿਰੋਧੀ ਕਾਂਗਰਸ ਦਲ ਨਾਲ ਕਿਸੇ ਇਕ ਨੂੰ ਹੱਥ ਮਿਲਾਉਣਾ ਪਵੇਗਾ। ਜਿਸ ਦੀ ਸੰਭਾਵਨਾ ਬਹੁਤ ਘੱਟ ਨਜ਼ਰ ਆਉਂਦੀ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਨੂੰ 31 ਸੀਟਾਂ, ਰਾਜ ਠਾਕਰੇ ਦੇ ਦਲ ਮਨਸੇ ਨੂੰ ਮਾਤਰ 7 ਸੀਟਾਂ ਹੀ ਹਾਸਲ ਹੋਈਆਂ। ਇਸੇ ਤਰ੍ਹਾਂ ਐਨ.ਸੀ.ਪੀ. 9 ਅਤੇ ਬਾਕੀਆਂ ਨੂੰ 14 ਸੀਟਾਂ ਹਾਸਲ ਹੋਈਆਂ।

RELATED ARTICLES
POPULAR POSTS