ਬੈਂਗਲੁਰੂ/ਬਿਊਰੋ ਨਿਊਜ਼ : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਜੇਲ੍ਹ ਦੀ ਸਜ਼ਾ ਕੱਟ ਰਹੀ ਅੰਨਾ.ਡੀ.ਐਮ.ਕੇ. ਦੀ ਮਹਾ ਸਕੱਤਰ ਸ਼ਸ਼ੀਕਲਾ ਨੂੰ 10 ਕਰੋੜ ਰੁਪਏ ਦੀ ਜ਼ੁਰਮਾਨਾ ਰਾਸ਼ੀ ਦੇ ਭੁਗਤਾਨ ਵਿੱਚ ਸਫਲ ਨਾ ਹੋਣ ‘ਤੇ 13 ਮਹੀਨੇ ਹੋਰ ਜੇਲ ਵਿੱਚ ਰਹਿਣਾ ਪੈ ਸਕਦਾ ਹੈ। ਜੇਲ੍ਹ ਸੁਪਰਡੈਂਟ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸ਼ਸ਼ੀਕਲਾ ਨੇ 10 ਕਰੋੜ ਰੁਪਏ ઠਦੀ ਜ਼ੁਰਮਾਨਾ ਰਾਸ਼ੀ ਦਾ ਭੁਗਤਾਨ ਕਰਨਾ ਹੈ ਅਤੇ ਜੇਕਰ ਉਹ ਸੁਪਰੀਮ ਕੋਰਟ ਵਲੋਂ ਲਗਾਏ ਗਏ ਜ਼ੁਰਮਾਨੇ ਦੇ ਭੁਗਤਾਨ ਵਿਚ ਸਫਲ ਨਹੀ ਹੁੰਦੀ ਹੈ ਤਾਂ ਉਸ ਨੂੰ ਹੋਰ 13 ਮਹੀਨੇ ਜੇਲ ਵਿਚ ਕੱਟਣੇ ਪੈਣਗੇ। ਸੁਪਰੀਮ ਕੋਰਟ ਨੇ ਆਮਦਨ ਤੋਂ ਵਧ ਜਾਇਦਾਦ ਦੇ ਮਾਮਲੇ ਵਿਚ 14 ਫਰਵਰੀ ਨੂੰ ਆਪਣੇ ਫੈਸਲੇ ਵਿਚ ਸ਼ਸ਼ੀਕਲਾ ਦਾ ਦੋਸ਼ ਬਰਕਰਾਰ ਰੱਖਿਆ ਅਤੇ ਉਸ ਨੂੰ ਅਤੇ ਉਸਦੇ ਸਬੰਧੀਆਂ ਨੂੰ 4-4 ਸਾਲ ਦੀ ਕੈਦ ਅਤੇ 10-10 ਕਰੋੜ ਰੁਪਏ ਦੀ ਜ਼ੁਰਮਾਨੇ ਦੀ ਸਜ਼ਾ ਸੁਣਾਈ ਸੀ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …