ਟੋਰਾਂਟੋ/ਬਿਊਰੋ ਨਿਊਜ਼ : ਅਗਲੇ ਹਫਤੇ ਤੋਂ ਟੋਰਾਂਟੋ ਵਿੱਚ ਇੰਡੋਰ ਮਨੋਰੰਜਨ ਦੀਆਂ ਥਾਂਵਾਂ ਖੁੱਲ੍ਹ ਜਾਣਗੀਆਂ। ਆਪਣੇ ਕੋਵਿਡ-19 ਰੀਓਪਨਿੰਗ ਫਰੇਮਵਰਕ ਦੇ ਤੀਜੇ ਪੜਾਅ ਵਿੱਚ ਦਾਖਲ ਹੋਣ ਤੋਂ ਕੁੱਝ ਦਿਨ ਬਾਅਦ ਹੀ ਫੋਰਡ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ।
ਸ਼ੁੱਕਰਵਾਰ ਨੂੰ ਰਾਤੀਂ 12:01 ਵਜੇ ਪ੍ਰੋਵਿੰਸ ਇਸ ਫਰੇਮਵਰਕ ਦੇ ਆਖਰੀ ਪੜਾਅ ਵਿੱਚ ਦਾਖਲ ਹੋਵੇਗਾ ਤੇ ਇਸ ਤੋਂ ਬਾਅਦ ਇੰਡੋਰ ਡਾਈਨਿੰਗ, ਜਿੰਮਜ ਤੇ ਥਿਏਟਰ ਵੀ ਖੁੱਲ੍ਹ ਜਾਣਗੇ। ਮਹਾਂਮਾਰੀ ਕਾਰਨ ਲੰਮੇਂ ਸਮੇਂ ਤੋਂ ਇਹ ਸਭ ਬੰਦ ਪਿਆ ਹੈ। ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਦੱਸਿਆ ਕਿ ਜੁਲਾਈ ਵਿੱਚ ਸਿਟੀ ਵੱਲੋਂ ਚਲਾਈਆਂ ਜਾਣ ਵਾਲੀਆਂ ਕਿਹੜੀਆਂ ਮਨੋਰੰਜਨ ਵਾਲੀਆਂ ਸਰਵਿਸਿਜ਼ ਸ਼ੁਰੂ ਹੋਣਗੀਆਂ।
ਟੋਰੀ ਨੇ ਦੱਸਿਆ ਕਿ ਟੋਰਾਂਟੋ ਵਿੱਚ ਹੌਲੀ ਹੌਲੀ ਆਮ ਵਰਗੇ ਹਾਲਾਤ ਬਣ ਰਹੇ ਹਨ। 19 ਜੁਲਾਈ ਨੂੰ ਟੋਰਾਂਟੋ ਵਿੱਚ ਇੰਡੋਰ ਫਿੱਟਨੈੱਸ ਸੈਂਟਰ ਤੇ ਵੇਟ ਰੂਮ, ਇੰਡੋਰ ਵਾਕਿੰਗ ਟਰੈਕਸ, ਗਰਮੀ ਤੋਂ ਰਾਹਤ ਦੇਣ ਲਈ ਕਮਿਊਨਿਟੀ ਸੈਂਟਰ, ਵਾਸਰੂਮ ਤੇ ਸਾਵਰ ਲੈਣ ਦੀ ਸਹੂਲਤ ਆਦਿ ਤੋਂ ਇਲਾਵਾ ਮੀਟਿੰਗਾਂ ਤੇ ਈਵੈਂਟਸ ਲਈ ਇੰਡੋਰ ਪਰਮਿਟ ਮਿਲ ਸਕਣਗੇ। ਅਗਲੇ ਹਫਤੇ ਤੋਂ ਸਿਟੀ ਵੱਲੋਂ ਯੂਥ ਸਪੇਸਿਜ, ਇੰਡੋਰ ਐਕੁਆਫਿੱਟ ਕਲਾਸਿਜ, ਇੰਡੋਰ ਫਿੱਟਨੈੱਸ ਕਲਾਸਿਜ਼, ਸੀਨੀਅਰਜ਼ ਸੈਂਟਰਜ਼ ਤੇ ਕੰਸਰਵੇਟਰੀਜ ਖੋਲ੍ਹ ਦਿੱਤੀਆਂ ਜਾਣਗੀਆਂ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …