ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਮਨੀਪੁਰ ਵਿਚ ਵਿਧਾਨ ਸਭਾ ਚੋਣਾਂ ਲੜ ਰਹੀ ਸ਼ਰਮੀਲਾ ਈਰੋਮ ਦੀ ਪਾਰਟੀ ਪੀਪਲਜ਼ ਰੀਸਰਜ਼ੈਂਸ ਅਤੇ ਜਸਟਿਸ ਅਲਾਇੰਸ ਨੂੰ 50 ਹਜ਼ਾਰ ਰੁਪਏ ਦਾ ਚੰਦਾ ਦਿਤਾ ਹੈ।ઠ ਕੇਜਰੀਵਾਲ ਨੇ ਈਰੋਮ ਦਾ ਸਮਰਥਨ ਕਰਦਿਆਂ ਕਿਹਾ, ”ਮੈਂ ਉਨ੍ਹਾਂ ਨੂੰ ਸਹਿਯੋਗ ਕਰਦੇ ਹੋਏ 50 ਹਜ਼ਾਰ ਰੁਪਏ ਦਾ ਛੋਟਾ ਜਿਹਾ ਯੋਗਦਾਨ ਦੇ ਰਿਹਾ ਹਾਂ ਅਤੇ ਤੁਹਾਨੂੰ ਵੀ ਸਹਿਯੋਗ ਦੀ ਅਪੀਲ ਕਰਦਾ ਹਾਂ।” ਕੇਜਰੀਵਾਲ ਦਾ ਇਹ ਕਦਮ ਇਨ੍ਹਾਂ ਖ਼ਬਰਾਂ ਬਾਅਦ ਆਇਆ ਹੈ ਕਿ ਈਰੋਮ ਨੂੰ ਵਿਧਾਨ ਸਭਾ ਚੋਣ ਲੜਨ ਵਿਚ ਪੈਸੇ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ, ਕੇਜਰੀਵਾਲ ਤੋਂ ਬਾਅਦ ਸੰਗਰੂਰ ਤੋਂ ‘ਆਪ’ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਸਮਾਜਕ ਕਾਰਕੁਨ ਦੀ ਟੀਮ ਨੂੰ ਇਕ ਮਹੀਨੇ ਦਾ ਤਨਖ਼ਾਹ ਦੇਣ ਦਾ ਐਲਾਨ ਕੀਤਾ ਹੈ। ਸ਼ਰਮੀਲਾ ਦੀ ਪਾਰਟੀ ਨੇ ਅਗਲੇ ਮਹੀਨੇ ਮਨੀਪੁਰ ਚੋਣਾਂ ਵਿਚ ਅਪਣੇ ਉਮੀਦਵਾਰ ਉਤਾਰੇ ਹਨ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …