6.9 C
Toronto
Thursday, April 30, 2026
spot_img
Homeਭਾਰਤਹੁਣ ਲਾਲੂ ਦੇ ਵਿਗੜੇ ਬੋਲ, ਕਿਹਾ ਮੋਦੀ ਹਿਜੜਾ ਅਤੇ ਅਮਿਤ ਸ਼ਾਹ ਗੈਂਡਾ

ਹੁਣ ਲਾਲੂ ਦੇ ਵਿਗੜੇ ਬੋਲ, ਕਿਹਾ ਮੋਦੀ ਹਿਜੜਾ ਅਤੇ ਅਮਿਤ ਸ਼ਾਹ ਗੈਂਡਾ

ਰਾਏਬਰੇਲੀ : ਯੂਪੀ ਅਸੈਂਬਲੀ ਚੋਣਾਂ ਦੇ ਚੌਥੇ ਪੜ੍ਹਾਅ ਦੀ ਪੋਲਿੰਗ ਦੇ ਪ੍ਰਚਾਰ ਦੇ ਆਖਰੀ ਦਿਨ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਿਜੜਾ ਅਤੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੂੰ ਗੈਂਡਾ ਤੱਕ ਕਹਿ ਦਿੱਤਾ।
ਰਾਏਬਰੇਲੀ ਵਿਚ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿਚ ਇਕ ਰੈਲੀ ਵਿਚ ਬੋਲਦਿਆਂ ਲਾਲੂ ਨੇ ਕਿਹਾ ਕਿ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੋਵੇਂ ਦੁਨੀਆ ਨੂੰ ਤਬਾਹ ਕਰਨਗੇ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਭਾਜਪਾ ਨੇ ਕੋਈ ਦਵਾਈ ਖੁਆਈ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਲਾਲੂ ਨੇ ਕਿਹਾ ਕਿ ਮੋਦੀ ਦੇਸ਼ ਨੂੰ ਤੋੜਨ ਵਿਚ ਲੱਗੇ ਹੋਏ ਹਨ। ਉਹ ਹਰ ਥਾਂ ਹਿਜੜੇ ਵਾਂਗ ਹੱਥ ਹਿਲਾਉਂਦੇ ਹਨ। ਉਦੋਂ ਤਾਂ ਉਹ ਬਿਲਕੁਲ ਹਿਜੜਾ ਲੱਗਦੇ ਹਨ। ਮੋਦੀ ਨੂੰ ਦੂਜਿਆਂ ਦੇ ਬਾਥਰੂਮਾਂ ਵਿਚ ਝਾਤੀਆਂ ਮਾਰਨੀਆਂ ਬੰਦ ਕਰਨੀਆਂ ਚਾਹੀਦੀਆਂ ਹਨ।
ਲਾਲੂ ਨੇ ਆਪਣੇ ਕੁੜਮ ਮੁਲਾਇਮ ਸਿੰਘ ਯਾਦਵ ਦਾ ਡਟ ਕੇ ਪੱਖ ਲਿਆ ਅਤੇ ਕਿਹਾ ਕਿ ਮੁਲਾਇਮ ਸਿੰਘ ਪਰਿਵਾਰ ਵਿਚ ਕੋਈ ਮਤਭੇਦ ਨਹੀਂ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਨਿਸ਼ਾਨੇ ‘ਤੇ ਲੈਂਦਿਆਂ ਲਾਲੂ ਨੇ ਕਿਹਾ ਕਿ ਉਹ ਤਾਂ ਗੈਂਗੇ ਵਾਂਗ ਹਨ। ਜੇ ਉਹ ਗੈਂਡਾ ਨਾ ਹੁੰਦੇ ਤਾਂ ਬਿਹਾਰ ਵਿਚ ਲਿਫਟ ‘ਚ ਨਾ ਫਸਦੇ। ਬਹੁਤ ਮੋਟੇ ਹਨ, ਲਿਫਟ ਵਿਚ ਫਸ ਜਾਂਦੇ ਹਨ। ਫਸਣ ਪਿੱਛੋਂ ਕਹਿਣ ਲੱਗ ਪਏ ਕਿ ਬਿਹਾਰ ਵਿਚ ਸਾਜਿਸ਼ ਹੋਈ ਹੈ।

RELATED ARTICLES
POPULAR POSTS