3.1 C
Toronto
Tuesday, November 17, 2026
spot_img
HomeਕੈਨੇਡਾFrontਬਿ੍ਰਟਿਸ਼ ਪਿ੍ਰੰਸ ਵਿਲੀਅਮ ਨੇ ਮੁੰਬਈ ’ਚ ਇਲੈਕਟਿ੍ਰਕ ਆਟੋ ਚਲਾਇਆ

ਬਿ੍ਰਟਿਸ਼ ਪਿ੍ਰੰਸ ਵਿਲੀਅਮ ਨੇ ਮੁੰਬਈ ’ਚ ਇਲੈਕਟਿ੍ਰਕ ਆਟੋ ਚਲਾਇਆ

ਬਿ੍ਰਟਿਸ਼ ਪਿ੍ਰੰਸ ਵਿਲੀਅਮ ਨੇ ਮੁੰਬਈ ’ਚ ਇਲੈਕਟਿ੍ਰਕ ਆਟੋ ਚਲਾਇਆ
ਪਿ੍ਰੰਸ ਵਿਲੀਅਮ ਦੀ ਪਤਨੀ ਪਿ੍ਰੰਸਿਜ਼ ਕੇਟ ਆਟੋ ਦੀ ਪਿਛਲੀ ’ਤੇ ਬੈਠੀ
ਮੁੰਬਈ/ਬਿਊਰੋ ਨਿਊਜ਼
ਬਿ੍ਰਟੇਨ ਦੇ ਪਿੰ੍ਰਸ ਵਿਲੀਅਮ ਆਪਣੇ ਭਾਰਤ ਦੌਰੇ ਦੇ ਦੂਜੇ ਦਿਨ ਅੱਜ ਮੰਗਲਵਾਰ ਨੂੰ ਮੁੰਬਈ ਵਿਚ ਟੁੱਕ-ਟੁੱਕ ਚਲਾਉਂਦੇ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਦੀ ਪਤਨੀ ਪਿ੍ਰੰਸਿਜ਼ ਕੇਟ ਵੀ ਟੁੱਕ-ਟੁੱਕ ਦੀ ਪਿਛਲੀ ਸੀਟ ’ਤੇ ਬੈਠੀ ਸੀ। ਇਹ ਜੋੜਾ ‘ਅਰਥ ਸ਼ਾਟ ਪ੍ਰਾਈਜ਼’ ਨਾਲ ਸਬੰਧਤ ਇਕ ਸਮਾਗਮ ਵਿਚ ਸ਼ਾਮਲ ਹੋਣ ਲਈ ਜਾ ਰਿਹਾ ਸੀ। ਇਸ ਤਿੰਨ ਪਹੀਆ ਵਾਹਨ ਟੁੱਕ-ਟੁੱਕ ’ਤੇ ਅਰਥ ਸ਼ਾਟ ਦਾ ਲੋਗੋ ਲੱਗਿਆ ਸੀ। ਇਸ ਅੰਦਾਜ਼ ਵਿਚ ਸਮਾਗਮ ਵਾਲੀ ਥਾਂ ’ਤੇ ਪਹੁੰਚਣ ਉਤੇ ਕੇਟ ਨੇ ਟਿੱਪਣੀ ਕੀਤੀ ਕਿ ਇੱਥੇ ਪਹੁੰਚਣ ਦਾ ਇਹ ਸਭ ਤੋਂ ਵਧੀਆ ਤਰੀਕਾ ਹੈ। ਇਸ ਜੋੜੇ ਨੇ ਮੁੰਬਈ ਵਿਚ ‘ਅਰਥ ਸ਼ਾਟ ਪ੍ਰਾਈਜ਼’ ਦੇ 2026 ਦੇ ਫਾਈਨਲਿਸਟਾਂ ਨਾਲ ਵੀ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਪਿ੍ਰੰਸ ਵਿਲੀਅਮਜ਼ ਨੇ ਕਰੀਬ 6 ਸਾਲ ਪਹਿਲਾਂ ਅਰਥ ਸ਼ਾਟ ਪ੍ਰਾਈਜ਼ ਦੀ ਸ਼ੁਰੂਆਤ ਕੀਤੀ ਸੀ। ਇਸਦਾ ਉਦੇਸ਼ ਉਨ੍ਹਾਂ ਵਿਅਕਤੀਆਂ ਅਤੇ ਸੰਸਥਾਵਾਂ ਦਾ ਸਮਰਥਨ ਕਰਨਾ ਹੈ, ਜੋ ਵਾਤਾਵਰਣ ਸਬੰਧੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਨਵੇਂ ਤਰੀਕੇ ਲੱਭਦੇ ਹਨ। ਇਸਦੇ ਚੱਲਦਿਆਂ ਹਰ ਸਾਲ 5 ਜੇਤੂਆਂ ਦੀ ਚੋਣ ਕੀਤੀ ਜਾਂਦੀ ਹੈ। ਹਰੇਕ ਜੇਤੂ ਨੂੰ 1 ਮਿਲੀਅਨ ਪੌਂਡ ਦੀ ਇਨਾਮੀ ਰਾਸ਼ੀ ਦਿੱਤੀ ਜਾਂਦੀ ਹੈ।

RELATED ARTICLES
POPULAR POSTS