Breaking News
Home / ਭਾਰਤ / ਆਰ.ਬੀ.ਆਈ. 20 ਰੁਪਏ ਦਾ ਨਵਾਂ ਨੋਟ ਕਰੇਗਾ ਜਾਰੀ

ਆਰ.ਬੀ.ਆਈ. 20 ਰੁਪਏ ਦਾ ਨਵਾਂ ਨੋਟ ਕਰੇਗਾ ਜਾਰੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਛੇਤੀ ਹੀ 20 ਰੁਪਏ ਦਾ ਨਵਾਂ ਨੋਟ ਜਾਰੀ ਕਰੇਗਾ। ਕੇਂਦਰੀ ਬੈਂਕ ਦੇ ਇਕ ਦਸਤਾਵੇਜ਼ ਤੋਂ ਇਹ ਜਾਣਕਾਰੀ ਮਿਲੀ ਹੈ। ਕੇਂਦਰੀ ਬੈਂਕ ਇਸ ਤੋਂ ਪਹਿਲਾਂ 10, 50, 100 ਅਤੇ 500 ਰੁਪਏ ਦੇ ਨਵੇਂ ਨੋਟ ਜਾਰੀ ਕਰ ਚੁੱਕਿਆ ਹੈ। ਇਸ ਤੋਂ ਇਲਾਵਾ 200 ਅਤੇ 2000 ਰੁਪਏ ਦੇ ਨੋਟ ਵੀ ਜਾਰੀ ਕੀਤੇ ਗਏ ਹਨ। ਵੀਹ ਰੁਪਏ ਦਾ ਇਹ ਨਵਾਂ ਨੋਟ ਮਹਾਤਮਾ ਗਾਂਧੀ (ਨਵੀਂ) ਸੀਰੀਜ਼ ਹੇਠ ਜਾਰੀ ਹੋਵੇਗਾ। ਇਹ ਪਹਿਲਾਂ ਜਾਰੀ ਕੀਤੇ ਗਏ ਨੋਟਾਂ ਤੋਂ ਆਕਾਰ ਅਤੇ ਡਿਜ਼ਾਇਨ ਵਿਚ ਵੱਖਰਾ ਹੋਵੇਗਾ। ਪੁਰਾਣੀ ਸੀਰੀਜ਼ ‘ਚ ਜਾਰੀ ਵੀਹ ਰੁਪਏ ਦੇ ਨੋਟ ਪਹਿਲਾਂ ਦੀ ਤਰ੍ਹਾਂ ਹੀ ਚਲਦੇ ਰਹਿਣਗੇ।ਕੇਂਦਰੀ ਬੈਂਕ ਦੇ ਅੰਕੜਿਆਂ ਮੁਤਾਬਕ 31 ਮਾਰਚ 2016 ਤੱਕ 20 ਰੁਪਏ ਦੇ 4.92 ਅਰਬ ਨੋਟ ਇਸ ਵੇਲੇ ਬਜ਼ਾਰ ਵਿੱਚ ਸਨ ਤੇ ਮਾਰਚ 2018 ਵਿੱਚ ਇਹ ਗਿਣਤੀ ਵਧ ਕੇ ਕਰੀਬ 10 ਅਰਬ ਹੋ ਗਈ ਹੈ।ਮਾਰਚ 2018 ਦੇ ਅੰਤ ‘ਚ ਚੱਲ ਰਹੇ ਕੁੱਲ ਨੋਟਾਂ ਦੀ ਗਿਣਤੀ ਵਿਚ 20 ਰੁਪਏ ਦੇ ਨੋਟਾਂ ਦੀ ਹਿੱਸੇਦਾਰੀ 9.8 ਫੀਸਦੀ ਹੈ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …