13 C
Toronto
Wednesday, October 15, 2025
spot_img
Homeਭਾਰਤਮਨੋਹਰ ਲਾਲ ਖੱਟਰ ਵੱਲੋਂ ਡੱਬਵਾਲੀ ਨੂੰ ਪੁਲਿਸ ਜ਼ਿਲ੍ਹਾ ਬਣਾਉਣ ਦਾ ਐਲਾਨ

ਮਨੋਹਰ ਲਾਲ ਖੱਟਰ ਵੱਲੋਂ ਡੱਬਵਾਲੀ ਨੂੰ ਪੁਲਿਸ ਜ਼ਿਲ੍ਹਾ ਬਣਾਉਣ ਦਾ ਐਲਾਨ

ਕਿਸਾਨਾਂ ਨੇ ਖੱਟਰ ਦੇ ਕਾਫਲੇ ਨੂੰ ਕਾਲੀਆਂ ਝੰਡੀਆਂ ਵਿਖਾਈਆਂ
ਡੱਬਵਾਲੀ/ਬਿਊਰੋ ਨਿਊਜ਼
ਸਰਹੱਦੀ ਕਸਬਾ ਡੱਬਵਾਲੀ ਨੂੰ ਹਰਿਆਣਾ ਸਰਕਾਰ ਨੇ ਪੁਲਿਸ ਜ਼ਿਲ੍ਹਾ ਬਣਾ ਦਿੱਤਾ ਹੈ ਜਿਸ ਦਾ ਐਲਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਪਿੰਡ ਡੱਬਵਾਲੀ ਵਿਖੇ ਜਨਸੰਵਾਦ ਸਮਾਰੋਹ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਨਸ਼ਿਆਂ ਨੂੰ ਨੱਥ ਪਾਉਣ ਲਈ ਵੱਧ ਪੁਲਿਸ ਅਮਲਾ ਅਤੇ ਹੋਰ ਸਾਧਨ ਮੁਹੱਈਆ ਹੋਣਗੇ। ਇਸੇ ਦੌਰਾਨ ਜਨਸੰਵਾਦ ਦੌਰਾਨ ਭੀੜ ਵਿਚ ਬੈਠੇ ਸੀਨੀਅਰ ‘ਆਪ’ ਆਗੂ ਕੁਲਦੀਪ ਗਦਰਾਣਾ ਆਪਣੀ ਗੱਲ ਰੱਖਣ ਲਈ ਖੜ੍ਹੇ ਹੋਏ ਤਾਂ ਪਹਿਲਾਂ ਤੋਂ ਘੇਰਾ ਪਾ ਕੇ ਬੈਠੇ ਮੁੱਖ ਮੰਤਰੀ ਦਸਤੇ ਦੇ ਮੁਲਾਜ਼ਮ ਅਤੇ ਪੁਲਿਸ ਅਮਲਾ ਉਨ੍ਹਾਂ ਨੂੰ ਜਬਰੀ ਬਾਹਰ ਲੈ ਗਏ। ਮੁੱਖ ਮੰਤਰੀ ਨੇ ਵੀ ਸਟੇਜ ਤੋਂ ਕਿਹਾ ਕਿ ‘ਆਪ’ ਆਗੂ ਜਨਸੰਵਾਦ ਵਿਚ ਸਿਆਸੀ ਲਾਹੇ ਲਈ ਵਿਘਨ ਪਾਉਣ ਲਈ ਪੁੱਜਿਆ ਹੈ, ਇਸ ਨੂੰ ਬਾਹਰ ਲੈ ਕੇ ਜਾਓ। ਮੁੱਖ ਮੰਤਰੀ ਦੇ ਜਨਸੰਵਾਦ ਦੌਰੇ ਤੋਂ ਪਹਿਲਾਂ ਪਿੰਡ ਡੱਬਵਾਲੀ ਦੇ ਬੱਸ ਅੱਡੇ ’ਤੇ ਮੁੱਖ ਮੰਤਰੀ ਦੇ ਦੌਰੇ ਦਾ ਵਿਰੋਧ ਕਰਦੇ ਡੇਢ-ਦੋ ਸੌ ਕਿਸਾਨਾਂ ਅਤੇ ਆਸ਼ਾ ਵਰਕਰ ਮਹਿਲਾਵਾਂ ਅਤੇ ਮਰਦਾਂ ’ਤੇ ਪੁਲਿਸ ਨੇ ਲਾਠੀਚਾਰਜ ਕੀਤਾ ਜਿਨ੍ਹਾਂ ਵਿਚੋਂ ਕਈ ਔਰਤਾਂ ਅਤੇ ਪੁਰਸ਼ਾਂ ਨੂੰ ਪੁਲਿਸ ਬੱਸਾਂ ਵਿੱਚ ਬਿਠਾ ਕੇ ਸਿਰਸਾ ਪੁਲਿਸ ਲਾਈਨ ਲੈ ਗਈ। ਇਸ ਤੋਂ ਇਲਾਵਾ ਕਿਸਾਨਾਂ ਦੇ ਇਕ ਧੜੇ ਨੇ ਸਰ੍ਹੋਂ ਵੇਚਣ ਵਿਚ ਦਿੱਕਤਾਂ ਖਿਲਾਫ ਪਿੰਡ ਮਿੱਠੜੀ ਵਿਚ ਮੁੱਖ ਮੰਤਰੀ ਦੇ ਕਾਫਲੇ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਜਤਾਇਆ।

 

RELATED ARTICLES
POPULAR POSTS