Breaking News
Home / ਭਾਰਤ / ਭਾਰਤ ‘ਚ ਹਰ ਤੀਜੀ ਕੁੜੀ ਨਾਲ ਛੇੜਛਾੜ ਤੇ ਹਰ ਪੰਜਵੀਂ ਕੁੜੀ ‘ਤੇ ਜਿਸਮਾਨੀ ਹਮਲੇ ਦਾ ਖ਼ਤਰਾ

ਭਾਰਤ ‘ਚ ਹਰ ਤੀਜੀ ਕੁੜੀ ਨਾਲ ਛੇੜਛਾੜ ਤੇ ਹਰ ਪੰਜਵੀਂ ਕੁੜੀ ‘ਤੇ ਜਿਸਮਾਨੀ ਹਮਲੇ ਦਾ ਖ਼ਤਰਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਇਕ ਨਵੇਂ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਭਾਰਤ ਵਿੱਚ ਹਰ ਤਿੰਨਾਂ ਵਿੱਚ ਇਕ ਕੁੜੀ ਨੂੰ ਜਨਤਕ ਥਾਵਾਂ ‘ਤੇ ਛੇੜਛਾੜ ਤੇ ਪੰਜਾਂ ਵਿੱਚ ਇਕ ਨੂੰ ਬਲਾਤਕਾਰ ਜਿਹੇ ਜਿਸਮਾਨੀ ਹਮਲੇ ਦਾ ਖ਼ਤਰਾ ਰਹਿੰਦਾ ਹੈ। ਇਹ ਡੇਟਾ ਗ਼ੈਰ ਸਰਕਾਰੀ ਜਥੇਬੰਦੀ ‘ਸੇਵ ਦ ਚਿਲਡਰਨ’ ਵੱਲੋਂ ਕਰਵਾਏ ਇਕ ਅਧਿਐਨ ‘ਵਿੰਗਜ਼ 2018: ਵਰਲਡ ઠਆਫ਼ ਇੰਡੀਆਜ਼ ਗਰਲਜ਼ਂ ਏ ਸਟੱਡੀ ਆਨ ਦ ਪਰਸੈਪਸ਼ਨ ਆਫ਼ ਗਰਲਜ਼ ਸੇਫਟੀ ਇਨ ਪਬਲਿਕ ਸਪੇਸਜ਼’ ਤਹਿਤ ਇਕੱਤਰ ਕੀਤਾ ਗਿਆ ਸੀ। ਰਿਪੋਰਟ ਵਿੱਚ ਦਰਜ ਕੀਤਾ ਗਿਆ ਹੈ ਕਿ ਸ਼ਹਿਰੀ ਤੇ ਦਿਹਾਤੀ ਖੇਤਰਾਂ ਦੀਆਂ ਦੋ ਤਿਹਾਈ ਤੋਂ ਵੱਧ ਲੜਕੀਆਂ ਨੇ ਆਖਿਆ ਕਿ ਜੇ ਜਨਤਕ ਥਾਂ ‘ਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਛੇੜਛਾੜ ਦਾ ਸਾਹਮਣਾ ਕਰਨਾ ਪੈਂਦਾ ਤਾਂ ਉਹ ਸਾਰੀ ਗੱਲ ਆਪਣੀ ਮਾਂ ਨੂੰ ਦੱਸ ਦਿੰਦੀਆਂ ਹਨ। ਲਗਪਗ ਪੰਜਾਂ ਵਿਚੋਂ ਦੋ ਕੁੜੀਆਂ ਦਾ ਇਹ ਵੀ ਕਹਿਣਾ ਸੀ ਕਿ ਜੇ ਉਨ੍ਹਾਂ ਦੇ ਮਾਪਿਆਂ ਨੂੰ ਜਨਤਕ ਥਾਂ ‘ਤੇ ਛੇੜਛਾੜ ਜਿਹੀ ਘਟਨਾ ਦਾ ਪਤਾ ਚੱਲਦਾ ਹੈ ਤਾਂ ਉਨ੍ਹਾਂ ਦੇ ਘਰੋਂ ਨਿਕਲਣ ‘ਤੇ ਰੋਕ ਲਗਾ ਦਿੱਤੀ ਜਾਂਦੀ ਹੈ। ਇਸ ਅਧਿਐਨ ਵਿਚ ਭਾਰਤ ਦੇ ਛੇ ਰਾਜਾਂਂਦਿੱਲੀ ਐਨਸੀਆਰ, ਮਹਾਰਾਸ਼ਟਰ, ਤਿਲੰਗਾਨਾ, ਪੱਛਮੀ ਬੰਗਾਲ, ਅਸਾਮ ਤੇ ਮੱਧ ਪ੍ਰਦੇਸ਼ ਦੇ 30 ਸ਼ਹਿਰਾਂ ਤੇ 84 ਪਿੰਡਾਂ ਲਗਪਗ 4 ਹਜ਼ਾਰ ਕੁੜੀਆਂ ਤੇ ਮੁੰਡਿਆਂ ਤੇ ਨਾਬਾਲਗ ਲੜਕੀਆਂ ਦੇ ਕਰੀਬ 800 ਮਾਪਿਆਂ ਨੂੰ ਸ਼ਾਮਲ ਕੀਤਾ ਗਿਆ। ਇਸ ਸਰਵੇ ਦੀ ਰਿਪੋਰਟ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਜਾਰੀ ਕੀਤੀ।

Check Also

ਈਡੀ ਨੇ ਸ਼ਿਲਪਾ ਸ਼ੈਟੀ ਅਤੇ ਰਾਜਕੁੰਦਰਾ ਦੀ 97.79 ਕਰੋੜ ਰੁਪਏ ਦੀ ਪ੍ਰਾਪਰਟੀ ਕੀਤੀ ਕੁਰਕ

ਮਨੀ ਲਾਂਡਰਿੰਗ ਦੇ ਮਾਮਲੇ ’ਚ ਈਡੀ ਵੱਲੋਂ ਕੀਤੀ ਗਈ ਕਾਰਵਾਈ ਮੁੰਬਈ/ਬਿਊਰੋ ਨਿਊਜ਼ : ਇਨਫੋਰਸਮੈਂਟ ਡਾਇਰੈਕਟੋਰੇਟ …