ਅੰਮ੍ਰਿਤਸਰ : ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫਾ ਦੇਣ ਪਿੱਛੋਂ ਹਰਿਮੰਦਰ ਸਾਹਿਬ ਪੁੱਜੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਬਰਗਾੜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੀ ਮੰਗ ਪੂਰਾ ਸਿੱਖ ਪੰਥ ਕਰ ਰਿਹਾ ਹੈ।
ਜੀਕੇ ਬਾਦਲਾਂ ਨੂੰ ਕਰ ਰਿਹੈ ਬਲੈਕ ਮੇਲ : ਸਰਨਾ
ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਭਰਾ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਜੀਕੇ ਅਸਤੀਫਾ ਦੇਣ ਦੀਆਂ ਅਫਵਾਹਾਂ ਫੈਲਾਅ ਕੇ ਦਿੱਲੀ ਤੋਂ ਐਮਪੀ ਦੀ ਟਿਕਟ ਲਈ ਬਾਦਲਾਂ ਨੂੰ ਬਲੈਕ ਮੇਲ ਕਰ ਰਿਹਾ ਹੈ। ਜੀਕੇ ਵਲੋਂ ਡੇਰਾ ਸੱਚਾ ਸੌਦਾ ਮੁਖੀ ਦੀ ਮਾਫੀ ਨੂੰ ਗਲਤ ਦੱਸਣ ‘ਤੇ ਸਰਨਾ ਨੇ ਕਿਹਾ ਕਿ ਇਹ ਉਹੀ ਜੀਕੇ ਹੈ, ਜਿਹੜਾ ਦਿੱਲੀ ਕਮੇਟੀ ਦੇ 25 ਮੈਂਬਰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਧੰਨਵਾਦ ਕਰਨ ਲਈ ਗਿਆ ਸੀ ਤੇ ਹੁਣ ਕਹਿੰਦਾ ਹੈ ਕਿ ਮਾਫੀ ਦਾ ਫੈਸਲਾ ਗਲਤ ਸੀ। ਸਰਨਾ ਨੇ ਜੀਕੇ ‘ਤੇ ਕਮੇਟੀ ਦੇ ਕੰਮਾਂ ਵਿਚ ਕਰੋੜਾਂ ਰੁਪਏ ਦੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਇਆ।
ਬੇਅਦਬੀ ਦੇ ਦੋਸ਼ੀਆਂ ਨੂੰ ਮਿਲੇ ਸਜ਼ਾ : ਢੀਂਡਸਾ
RELATED ARTICLES

