ਬਠਿੰਡਾ : ਬਠਿੰਡਾ ਜ਼ਿਲ੍ਹੇ ਦੇ ਪਿੰਡ ਭੈਣੀ ਦੇ ਸਰਕਾਰੀ ਸਕੂਲ ਵਿਚ ਇਕ ਅਧਿਆਪਕ ਵੱਲੋਂ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤ ਮਿਲਣ ਮਗਰੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਨਿੰਦਰ ਕੌਰ ਨੇ ਕਥਿਤ ਮੁਲਜ਼ਮ ਡਰਾਇੰਗ ਵਿਸ਼ੇ ਦੇ ਅਧਿਆਪਕ ਰਮੇਸ਼ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਹੈ। ਜਦੋਂ ਵੀ ਕਿਸੇ ਵਿਦਿਆਰਥਣ ਦਾ ਸਕੂਲੀ ਕੰਮ ਪੂਰਾ ਨਹੀਂ ਹੁੰਦਾ ਸੀ ਤਾਂ ਉਹ ਅਧਿਆਪਕ ਸਜਾ ਦੇਣ ਦੇ ਬਹਾਨੇ ਸੱਦ ਕੇ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ। ਵਿਦਿਆਰਥਣਾਂ ਵੱਲੋਂ ਉਸ ਦੀ ਇਹ ਘਟੀਆ ਹਰਕਤ ਬਾਰੇ ਚੁੱਪ ਰਹਿਣ ਕਾਰਨ ਅਧਿਆਪਕ ਰਮੇਸ਼ ਕੁਮਾਰ ਦੇ ਹੌਸਲੇ ਵਧਦੇ ਹੀ ਗਏ। ਉਕਤ ਅਧਿਆਪਕ ਖ਼ਿਲਾਫ਼ ਸਕੂਲ ਦੀਆਂ ਕਰੀਬ 70 ਵਿਦਿਆਰਥਣਾਂ ਨੇ ਸ਼ਿਕਾਇਤ ਕੀਤੀ ਹੈ।
Check Also
ਮੁੰਬਈ ਹਮਲੇ ਦੇ ਆਰੋਪੀ ਤਹੱਵੁਰ ਰਾਣਾ ਨੂੰ ਅਮਰੀਕਾ ਤੋਂ ਭਾਰਤ ਲਿਆਂਦਾ
ਪਾਕਿਸਤਾਨ ਨੇ ਤਹੱਵੁਰ ਰਾਣਾ ਤੋਂ ਬਣਾਈ ਦੂਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਮੁੰਬਈ ਹਮਲਿਆਂ ਦੇ ਸਾਜਿਸ਼ ਘਾੜਿਆਂ …