13.6 C
Toronto
Tuesday, September 22, 2026
spot_img
Homeਭਾਰਤਮੋਦੀ ਨੇ ਵਾਰਾਣਸੀ ’ਚ ਕਾਸ਼ੀ ਵਿਸ਼ਵਨਾਥ ਧਾਮ ਦਾ ਕੀਤਾ ਉਦਘਾਟਨ

ਮੋਦੀ ਨੇ ਵਾਰਾਣਸੀ ’ਚ ਕਾਸ਼ੀ ਵਿਸ਼ਵਨਾਥ ਧਾਮ ਦਾ ਕੀਤਾ ਉਦਘਾਟਨ

ਮੋਦੀ ਨੇ ਵਾਰਾਣਸੀ ’ਚ ਕਾਸ਼ੀ ਵਿਸ਼ਵਨਾਥ ਧਾਮ ਦਾ ਕੀਤਾ ਉਦਘਾਟਨਮੋਦੀ ਨੇ ਗੰਗਾ ਨਦੀ ’ਚ ਇਸ਼ਨਾਨ ਵੀ ਕੀਤਾ
ਵਾਰਾਣਸੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਾਰਾਣਸੀ ’ਚ ਕਾਸ਼ੀ ਵਿਸ਼ਵਨਾਥ ਧਾਮ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ। ਆਪਣੇ ਚੋਣ ਹਲਕੇ ਵਿਚ ਆਉਣ ਤੋਂ ਬਾਅਦ ਮੋਦੀ ਨੇ ਕਾਲ ਭੈਰਵ ਮੰਦਰ ਵਿਚ ਪੂਜਾ ਕੀਤੀ ਅਤੇ ਗੰਗਾ ਨਦੀ ਵਿਚ ਇਸ਼ਨਾਨ ਕੀਤਾ। ਉਹ ਉੱਥੋਂ ਗੰਗਾ ਜਲ ਲੈ ਕੇ ਭਗਵਾਨ ਸ਼ਿਵ ’ਤੇ ਚੜ੍ਹਾਉਣ ਲਈ ਕਾਸ਼ੀ ਵਿਸ਼ਵਨਾਥ ਮੰਦਰ ਵੀ ਪਹੁੰਚੇ। ਕਾਸ਼ੀ ਵਿਸ਼ਵਨਾਥ ਧਾਮ ਦੇ ਉਦਘਾਟਨ ਤੋਂ ਪਹਿਲਾਂ ਮੋਦੀ ਨੇ ਇਕ ਪ੍ਰਾਰਥਨਾ ਸਮਾਰੋਹ ਵਿਚ ਹਿੱਸਾ ਵੀ ਲਿਆ।
ਇਸ ਤੋਂ ਬਾਅਦ ਉਨ੍ਹਾਂ ਇਸ ਪ੍ਰਾਜੈਕਟ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ’ਤੇ ਉਨ੍ਹਾਂ ਦੇ ਕੰਮ ਲਈ ਧੰਨਵਾਦ ਕਰਨ ਵਾਸਤੇ ਫੁੱਲਾਂ ਦੀ ਵਰਖਾ ਕੀਤੀ। ਮੋਦੀ ਗਰੁੱਪ ਫੋਟੋ ਲਈ ਉਨ੍ਹਾਂ ਦੇ ਨਾਲ ਵੀ ਬੈਠੇ। ਕਾਸ਼ੀ ਵਿਸ਼ਵਨਾਥ ਧਾਮ ਪ੍ਰਾਜੈਕਟ ਕਰੀਬ ਪੰਜ ਲੱਖ ਵਰਗ ਫੁੱਟ ਵਿਚ ਫੈਲਿਆ ਹੋਇਆ ਹੈ ਅਤੇ ਗੰਗਾ ਨਦੀ ਨੂੰ ਕਾਸ਼ੀ ਵਿਸ਼ਵਨਾਥ ਮੰਦਰ ਨਾਲ ਜੋੜਦਾ ਹੈ। ਇਸ ਮੌਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਭਾਜਪਾ ਪ੍ਰਧਾਨ ਜੇ.ਪੀ. ਨੱਢਾ ਅਤੇ ਦੇਸ਼ ਭਰ ਤੋਂ ਆਏ ਸਾਧੂ-ਸੰਤ ਵੀ ਹਾਜ਼ਰ ਰਹੇ।

 

RELATED ARTICLES
POPULAR POSTS