ਨਵੀਂ ਦਿੱਲੀ : ਦਿੱਲੀ ਅਦਾਲਤ ਨੇ ਰੈਲੀਗੇਅਰ ਫਿਨਵੈਸਟ ਲਿਮਟਿਡ (ਆਰਐਫਐਲ) ਦੀ ਰਕਮ ਦੀ ਧੋਖਾਧੜੀ ਦੇ ਆਰੋਪ ਵਿਚ ਗ੍ਰਿਫਤਾਰ ਫੋਰਟਿਸ ਹੈਲਥ ਕੇਅਰ ਦੇ ਪ੍ਰਮੋਟਰਾਂ ਮਲਵਿੰਦਰ ਅਤੇ ਸ਼ਵਿੰਦਰ ਸਿੰਘ ਦੇ ਖਿਲਾਫ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਗਿਆ ਹੈ। ਮੈਟਰੋਪਾਲੀਟਨ ਮੈਜਿਸਟ੍ਰੇਟ ਦੀਪਕ ਸ਼ੇਖਾਵਤ ਨੇ ਸਿੱਖ ਭਰਾਵਾਂ ਦੀ ਅੰਤਰਿਮ ਜ਼ਮਾਨਤ ਅਰਜ਼ੀ ‘ਤੇ ਮੰਗਲਵਾਰ ਨੂੰ ਸੁਣਵਾਈ ਕੀਤੀ। ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਮਲਵਿੰਦਰ ਨੂੰ 11 ਅਤੇ ਸ਼ਵਿੰਦਰ ਨੂੰ 10 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ। ਦੋਵਾਂ ‘ਤੇ ਇਕ ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਦੇ ਆਰੋਪ ਹਨ। ਲੰਘੀ 18 ਅਕਤੂਬਰ ਨੂੰ ਸਿੱਖ ਭਰਾਵਾਂ ਨੇ ਅਦਾਲਤ ਵਿਚ ਅਰਜ਼ੀ ਦਾਇਰ ਕਰਕੇ ਅੰਤਰਿਮ ਜ਼ਮਾਨਤ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਉਹ ਸ਼ਿਕਾਇਤਕਰਤਾ ਆਰਐਫਐਲ ਦੇ ਮਨਪ੍ਰੀਤ ਸਿੰਘ ਸੂਰੀ ਜ਼ਰੀਏ ਮਾਮਲਾ ਨਿਬੇੜਨਾ ਚਾਹੁੰਦੇ ਹਨ।
Check Also
ਹਰਿਆਣਾ ’ਚ ਭਾਜਪਾ ਨੂੰ ਮਿਲਿਆ ਬਹੁਮਤ
ਜੰਮੂ ਕਸ਼ਮੀਰ ’ਚ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਗਠਜੋੜ ਦੀ ਜਿੱਤ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਅਤੇ ਜੰਮੂ …