19.6 C
Toronto
Saturday, October 18, 2025
spot_img
Homeਭਾਰਤਡਾਕ ਟਿਕਟਾਂ 'ਤੇ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਕਾਰਨ ਹਿੰਦੂ ਭਾਈਚਾਰੇ 'ਚ ਰੋਸ

ਡਾਕ ਟਿਕਟਾਂ ‘ਤੇ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਕਾਰਨ ਹਿੰਦੂ ਭਾਈਚਾਰੇ ‘ਚ ਰੋਸ

ਮੋਗਾ/ਬਿਊਰੋ ਨਿਊਜ਼
ਭਾਰਤੀ ਡਾਕ ਮੰਤਰਾਲੇ ਵੱਲੋਂ ਹਿੰਦੂ ਧਰਮ ਨਾਲ ਸਬੰਧਤ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਡਾਕ ਟਿਕਟਾਂ ‘ਤੇ ਲਾਉਣ ਨਾਲ ਕੇਂਦਰ ਦੀ ਮੋਦੀ ਸਰਕਾਰ ਇਕ ਵਾਰ ਫਿਰ ਵਿਵਾਦਾਂ ਵਿਚ ਘਿਰਦੀ ਨਜ਼ਰ ਆ ਰਹੀ ਹੈ। ਕੇਂਦਰ ਸਰਕਾਰ ਦੇ ਇਸ ਵਰਤਾਰੇ ਨੂੰ ਲੈ ਕੇ ਹਿੰਦੂ ਭਾਈਚਾਰੇ ਵਿਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸਬੰਧੀ ਜਾਰੀ ਕੀਤੀਆਂ ਟਿਕਟਾਂ ਦਿਖਾਉਂਦਿਆਂ ਮੋਗਾ ਨਿਵਾਸੀ ਰਵੀ ਪੰਡਿਤ ਨੇ ਦੱਸਿਆ ਕਿ ਡਾਕ ਵਿਭਾਗ ਵੱਲੋਂ 5 ਰੁਪਏ ਮੁੱਲ ਵਾਲੀਆਂ ਜਾਰੀ ਕੀਤੀਆਂ ਡਾਕ ਟਿਕਟਾਂ ‘ਤੇ ਸ਼੍ਰੀ ਰਾਮਾਇਣ ਦੇ ਵੱਖ-ਵੱਖ ਕਥਾ ਚਿੱਤਰਾਂ ਦਾ ਵਰਨਣ ਕੀਤਾ ਗਿਆ ਹੈ, ਜਿਨ੍ਹਾਂ ਵਿਚ ਭਗਵਾਨ ਸ਼੍ਰੀ ਰਾਮ ਚੰਦਰ ਜੀ, ਮਾਤਾ-ਸੀਤਾ ਜੀ ਅਤੇ ਸ਼੍ਰੀ ਹਨੂਮਾਨ ਜੀ ਵੱਖ-ਵੱਖ ਮੁਦਰਾਵਾਂ ਵਿਚ ਦਿਖਾਏ ਗਏ ਹਨ।
ઠਉਨ੍ਹਾਂ ਕਿਹਾ ਕਿ ਬੇਸ਼ੱਕ ਕੇਂਦਰ ਸਰਕਾਰ ਨੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀ ਮਹਿਮਾ ਨੂੰ ਘਰ-ਘਰ ਪਹੁੰਚਾਉਣ ਦੇ ਮਕਸਦ ਨਾਲ ਇਨ੍ਹਾਂ ਟਿਕਟਾਂ ਦੀ ਸ਼ੁਰੂਆਤ ਕੀਤੀ ਹੋਵੇ ਪਰ ਟਿਕਟਾਂ ਨੂੰ ਵਰਤਣ ਦੇ ਢੰਗ ਨੂੰ ਦੇਖਿਆ ਜਾਵੇ ਤਾਂ ਇਹ ਅਸ਼ੋਭਨੀਕ ਅਤੇ ਹਿੰਦੂ ਧਰਮ ਦੇ ਨਿਰਾਦਰ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਆਮ ਤੌਰ ‘ਤੇ ਡਾਕ ਟਿਕਟਾਂ ਨੂੰ ਲਿਫਾਫੇ ‘ਤੇ ਲਾਉਣ ਲਈ ਕਈ ਲੋਕ ਥੁੱਕ ਦਾ ਇਸਤੇਮਾਲ ਕਰਦੇ ਹਨ, ਇਸ ਤੋਂ ਇਲਾਵਾ ਡਾਕ ਲਿਫਾਫਿਆਂ ਦੀ ਵਰਤੋਂ ਤੋਂ ਬਾਅਦ ਉਸ ਨੂੰ ਰੱਦੀ ‘ਚ ਸੁੱਟ ਦਿੱਤਾ ਜਾਂਦਾ ਹੈ, ਜਿੱਥੋਂ ਕਿ ਇਨ੍ਹਾਂ ਤਸਵੀਰਾਂ ਦੇ ਪੈਰਾਂ ਵਿਚ ਰੁਲਣ ਦਾ ਖਤਰਾ ਹੈ।
ਉਨ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਅਜਿਹੀ ਕਿਸਮ ਦੀਆਂ ਟਿਕਟਾਂ ‘ਤੇ ਤੁਰੰਤ ਪਾਬੰਦੀ ਲਾਈ ਜਾਵੇ ਅਤੇ ਜਾਰੀ ਕੀਤੀਆਂ ਟਿਕਟਾਂ ਤੁਰੰਤ ਵਾਪਸ ਮੰਗਵਾਈਆਂ ਜਾਣ।

 

RELATED ARTICLES
POPULAR POSTS