16.4 C
Toronto
Monday, September 15, 2025
spot_img
Homeਪੰਜਾਬਮੋਦੀ ਨੇ ਸਾਂਪਲਾ ਤੇ ਹੋਰਨਾਂ ਤੋਂ ਪੁੱਛਿਆ; ਔਰ ਸਭ ਠੀਕ ਹੈ?

ਮੋਦੀ ਨੇ ਸਾਂਪਲਾ ਤੇ ਹੋਰਨਾਂ ਤੋਂ ਪੁੱਛਿਆ; ਔਰ ਸਭ ਠੀਕ ਹੈ?

ਜਲੰਧਰ/ਬਿਊਰੋ ਨਿਊਜ਼ : ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਵਿਚ ਪ੍ਰਚਾਰ ਲਈ ਊਨੇ ਜਾਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਸਵੇਰੇ 10 ਕੁ ਮਿੰਟ ਲਈ ਆਦਮਪੁਰ ਹਵਾਈ ਅੱਡੇ ‘ਤੇ ਰੁਕੇ। ਇੱਥੇ ਉਨ੍ਹਾਂ ਦੇ ਸਵਾਗਤ ਲਈ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਅਤੇ ਆਦਮਪੁਰ ਤੋਂ ਅਕਾਲੀ ਦਲ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਸਮੇਤ ਕੁਝ ਚੋਣਵੀਆਂ ਸ਼ਖ਼ਸੀਅਤਾਂ ਹਾਜ਼ਰ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਦਮਪੁਰ ਦੀ ਧਰਤੀ ‘ਤੇ ਕਦਮ ਰੱਖਦੇ ਹੀ ਹਾਜ਼ਰ ਆਗੂਆਂ ਨੂੰ ਪੁੱਛਿਆ, ‘ਔਰ ਸਭ ਠੀਕ ਹੈ?’ ਉਨ੍ਹਾਂ ਇਸ ਦੌਰਾਨ ਉਥੇ ਮੌਜੂਦ ਹਰ ਸ਼ਖ਼ਸੀਅਤ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਵਿਜੇ ਸਾਂਪਲਾ ਨੇ ਮੋਦੀ ਨੂੰ ਆਦਮਪੁਰ ਹਵਾਈ ਅੱਡੇ ਦੀਆਂ ਚੱਲ ਰਹੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਨੂੰ ਏਅਰਵੇਜ਼ ਕੰਪਨੀਆਂ ਵਲੋਂ ਆ ਰਹੀ ਮੁਸ਼ਕਲ ਬਾਰੇ ਵੀ ਦੱਸਿਆ ਗਿਆ, ਜਿਸ ‘ਤੇ ਉਨ੍ਹਾਂ ਕਿਹਾ ਕਿ ਸਭ ਕੁਝ ਠੀਕ ਹੋ ਜਾਵੇਗਾ। ਇਸ ਮੌਕੇ ਕਈ ਸਥਾਨਕ ਭਾਜਪਾ ਦੇ ਕਈ ਆਗੂ ਅਤੇ ਭਾਰੀ ਗਿਣਤੀ ਵਿਚ ਭਾਜਪਾ ਵਰਕਰ ਵੀ ਹਾਜ਼ਰ ਸਨ।

 

RELATED ARTICLES
POPULAR POSTS