21.5 C
Toronto
Monday, August 10, 2026
spot_img
Homeਪੰਜਾਬਗੱਲਾਂ ਨਾਲ ਭਿ੍ਰਸ਼ਟਾਚਾਰ ਖਤਮ ਨਹੀਂ ਹੋਣਾ : ਬਾਦਲ

ਗੱਲਾਂ ਨਾਲ ਭਿ੍ਰਸ਼ਟਾਚਾਰ ਖਤਮ ਨਹੀਂ ਹੋਣਾ : ਬਾਦਲ

ਗੱਲਾਂ ਨਾਲ ਭਿ੍ਰਸ਼ਟਾਚਾਰ ਖਤਮ ਨਹੀਂ ਹੋਣਾ : ਬਾਦਲਪਰਕਾਸ਼ ਸਿੰਘ ਬਾਦਲ ਦਾ ਮੁੱਖ ਮੰਤਰੀ ਭਗਵੰਤ ਮਾਨ ’ਤੇ ਤਨਜ਼
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਭਿ੍ਰਸ਼ਟਾਚਾਰ ਨੂੰ ਖਤਮ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜਾਰੀ ਕੀਤੇ ਗਏ ਹੈਲਪ ਲਾਈਨ ਨੰਬਰ ’ਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸਖਤ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਬਾਦਲ ਨੇ ਕਿਹਾ ਕਿ ਭਿ੍ਰਸ਼ਟਾਚਾਰ ਕਿਸੇ ਦੇ ਕਹਿਣ ਨਾਲ ਖਤਮ ਨਹੀਂ ਹੋਣਾ, ਇਹ ਜੜ੍ਹਾਂ ਵਿਚ ਬੈਠਾ ਹੋਇਆ ਹੈ। ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜਿਸ ਵੀ ਸਿਆਸੀ ਪਾਰਟੀ ਦਾ ਪੰਜਾਬ ਵਿਚ ਰਾਜ ਆਉਂਦਾ ਹੈ, ਉਹ ਇਹ ਗੱਲ ਹੀ ਕਰਦੀ ਹੈ ਕਿ ਭਿ੍ਰਸ਼ਟਾਚਾਰ ਖਤਮ ਕਰਾਂਗੇ। ਪਿਛਲੀ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਸੀ ਕਿ ਇਕ ਹਫਤੇ ਵਿਚ ਭਿ੍ਰਸ਼ਟਾਚਾਰ ਅਤੇ ਨਸ਼ਾ ਖਤਮ ਕਰ ਦਿਆਂਗਾ। ਪਰ ਅਜਿਹਾ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਹੁਣ ਵੀ ਜਲਦੀ ਸਾਹਮਣੇ ਆ ਜਾਵੇਗਾ ਕਿ ਕਿੰਨਾ ਭਿ੍ਰਸ਼ਟਾਚਾਰ ਖਤਮ ਹੁੰਦਾ ਹੈ।

 

RELATED ARTICLES
POPULAR POSTS