Breaking News
Home / ਭਾਰਤ / ਧਾਮੀ ਹਾਰ ਕੇ ਵੀ ਉਤਰਾਖੰਡ ਦੇ ਮੁੱਖ ਮੰਤਰੀ ਬਣੇ

ਧਾਮੀ ਹਾਰ ਕੇ ਵੀ ਉਤਰਾਖੰਡ ਦੇ ਮੁੱਖ ਮੰਤਰੀ ਬਣੇ

ਸਹੰ ਚੁੱਕ ਸਮਾਗਮ ’ਚ ਨਰਿੰਦਰ ਮੋਦੀ, ਸ਼ਾਹ ਅਤੇ ਯੋਗੀ ਨੇ ਭਰੀ ਹਾਜ਼ਰੀ
ਦੇਹਰਾਦੂਨ/ਬਿਊਰੋ ਨਿਊਜ਼
ਭਾਜਪਾ ਆਗੂ ਪੁਸ਼ਕਰ ਸਿੰਘ ਧਾਮੀ ਨੇ ਉਤਰਾਖੰਡ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੂੰ ਤਾਂ ਬਹੁਮਤ ਦਿਵਾ ਦਿੱਤਾ, ਪਰ ਆਪ ਖੁਦ ਚੋਣ ਹਾਰ ਗਏ। ਫਿਰ ਵੀ ਪਾਰਟੀ ਨੇ ਪੁਸ਼ਕਰ ਸਿੰਘ ਧਾਮੀ ਦਾ ਮਾਣ ਰੱਖਿਆ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਅਹੁਦੇ ਲਈ ਚੁਣ ਲਿਆ। ਇਸ ਦੇ ਚੱਲਦਿਆਂ ਪੁਸ਼ਕਰ ਸਿੰਘ ਧਾਮੀ ਨੇ ਅੱਜ ਦੂਜੀ ਵਾਰ ਉਤਰਾਖੰਡ ਦੇ ਮੁੱਖ ਮੰਤਰੀ ਅਹੁਦੇ ਦੀ ਸਹੰੁ ਚੁੱਕ ਲਈ ਹੈ। ਰਾਜਪਾਲ ਲੈਫਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ ਨੇ ਪੁਸ਼ਕਰ ਸਿੰਘ ਧਾਮੀ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਸਹੁੰ ਚੁੱਕ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਯੋਗੀ ਅਦਿੱਤਿਆਨਾਥ ਪਹੁੰਚੇ ਹੋਏ ਸਨ। ਧਿਆਨ ਰਹੇ ਕਿ ਭਾਜਪਾ ਨੇ ਉਤਰਾਖੰਡ ਵਿਚ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੀ ਅਗਵਾਈ ਵਿਚ ਚੋਣਾਂ ਲੜੀਆਂ ਸਨ ਅਤੇ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਸੀ। ਦੇਹਰਾਦੂਨ ਦੀ ਪਰੇਡ ਗਰਾਊਂਡ ਵਿਚ ਹੋਏ ਸਮਾਗਮ ਵਿਚ ਅੱਠ ਕੈਬਨਿਟ ਮੰਤਰੀਆਂ ਨੇ ਵੀ ਸਹੁੰ ਚੁੱਕ ਲਈ ਹੈ। ਧਿਆਨ ਰਹੇ ਕਿ ਪੁਸ਼ਕਰ ਸਿੰਘ ਧਾਮੀ ਉਤਰਾਖੰਡ ਦੇ 12ਵੇਂ ਮੁੱਖ ਮੰਤਰੀ ਬਣੇ ਹਨ। ਧਾਮੀ ਕੈਬਨਿਟ ਵਿਚ ਮੰਤਰੀ ਦੇ ਰੂਪ ਵਿਚ ਸਹੰੁ ਚੁੱਕਣ ਵਾਲਿਆਂ ਵਿਚ ਧਨ ਸਿੰਘ ਰਾਵਤ, ਗਣੇਸ਼ ਜੋਸ਼ੀ, ਰੇਖਾ ਆਰਿਆ, ਸਬੋਧ ਜਨਿਆਲ, ਸੌਰਵ ਬਹੁਗੁਣਾ, ਪ੍ਰੇਮ ਚੰਦ ਅਗਰਵਾਲ, ਚੰਦਨ ਰਾਮ ਦਾਸ ਅਤੇ ਸੱਤਪਾਲ ਮਹਾਰਾਜ ਵੀ ਸ਼ਾਮਲ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਹੁਣ ਪੁਸ਼ਕਰ ਸਿੰਘ ਧਾਮੀ ਨੂੰ 6 ਮਹੀਨਿਆਂ ਦੇ ਅੰਦਰ-ਅੰਦਰ ਉਤਰਾਖੰਡ ਦੇ ਕਿਸੇ ਵੀ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤਣੀ ਪਵੇਗੀ।

 

Check Also

ਹਰਿਆਣਾ ’ਚ ਅੱਜ ਚੋਣ ਪ੍ਰਚਾਰ ਹੋ ਜਾਵੇਗਾ ਬੰਦ-ਵੋਟਾਂ 5 ਨੂੰ

ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ’ਚ ਸਖਤ ਚੋਣ ਮੁਕਾਬਲਾ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਵਿਚ ਪਰਸੋਂ ਯਾਨੀ …