ਕਾਬੁਲ ਤੋਂ ਦਿੱਲੀ ਆ ਰਹੀ ਸੀ ਫਲਾਈਟ
ਨਵੀਂ ਦਿੱਲੀ/ਬਿਊਰੋ ਨਿਊਜ਼
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅੱਡੇ ‘ਤੇ ਤਾਲਿਬਾਨ ਦੇ ਰਾਕੇਟ ਹਮਲੇ ਵਿਚ ਦਿੱਲੀ ਆ ਰਹੀ ਸਪਾਈਸ ਜੈੱਟ ਦੀ ਫਲਾਈਟ ਵਿਚ ਸਵਾਰ 180 ਸਵਾਰੀਆਂ ਦੀ ਜਾਨ ਵਾਲ-ਵਾਲ ਬਚ ਗਈ। ਰਾਕੇਟ ਹਮਲੇ ਦੇ ਵਕਤ ਸਪਾਈਸ ਜੈੱਟ ਦੀ ਉਡਾਣ ਐਸਜੀ-22 ਉੱਡਣ ਲਈ ਤਿਆਰ ਸੀ।
ਸਪਾਈਸ ਜੈੱਟ ਵਲੋਂ ਦੱਸਿਆ ਗਿਆ ਕਿ ਕਾਬੁਲ ਤੋਂ ਦਿੱਲੀ ਵਿਚਾਲੇ ਚੱਲਣ ਵਾਲੀ ਸਪਾਈਸ ਜੈੱਟ ਦੀ ਫਲਾਈਟ ਐਸਜੀ-22 ਉੱਡਣ ਲਈ ਤਿਆਰ ਸੀ। ਇਸੇ ਦੌਰਾਨ ਇਹ ਘਟਨਾ ਹੋਈ। ਸਵਾਰੀਆਂ ਤੇ ਜਹਾਜ਼ ਦੀ ਹੋਰ ਟੀਮ ਨੂੰ ਬਿਲਡਿੰਗ ਵਿਚ ਲਿਆਂਦਾ ਗਿਆ। ਕਾਬੁਲ ਵਿਚ ਕਈ ਰਾਕੇਟ ਚਲਾਏ ਗਏ। ਇੱਕ ਰਾਕੇਟ ਹਵਾਈ ਅੱਡੇ ਕੋਲ ਇੱਕ ਮਕਾਨ ‘ਤੇ ਡਿੱਗਿਆ। ਇਸ ਵਿਚ ਪੰਜ ਵਿਅਕਤੀ ਜ਼ਖਮੀ ਹੋ ਗਏ। ਤਾਲਿਬਾਨ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ।