‘ਆਪ’ ਆਗੂ ਸਤਿੰਦਰ ਜੈਨ ਦੀ ਮਸਾਜ ਦਾ ਵੀਡੀਓ ਆਇਆ ਸੀ ਸਾਹਮਣੇ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜੇਲ੍ਹ ਵਿਚ ਬੰਦ ਮੰਤਰੀ ਤੇ ‘ਆਪ’ ਦੇ ਆਗੂ ਸਤਿੰਦਰ ਜੈਨ ਨੂੰ ਤਿਹਾੜ ਜੇਲ੍ਹ ਵਿਚ ਮਸਾਜ ਸਹੂਲਤਾਂ ਦੇਣ ਦਾ ਖੰਡਨ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਸਤਿੰਦਰ ਜੈਨ ਦੀ ਫਿਜ਼ੀਓਥੈਰੇਪੀ ਹੋ ਰਹੀ ਸੀ ਨਾ ਕਿ ਮਸਾਜ ਹੋ ਰਿਹਾ ਸੀ। ਗੁਜਰਾਤ ਦੇ ਵਡੋਦਰਾ ਵਿਚ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਆਖ ਰਹੀ ਹੈ ਕਿ ਸਤਿੰਦਰ ਜੈਨ ਦਾ ਮਸਾਜ ਕਰਵਾਇਆ ਜਾ ਰਿਹਾ ਹੈ ਅਤੇ ਉਸ ਨੂੰ ਵੀਆਈਪੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਜਦੋਂ ਕਿ ਇਹ ਸਿਰਫ ਫਿਜ਼ੀਓਥੈਰੇਪੀ ਸੀ। ਉਹਨਾਂ ਕਿਹਾ ਕਿ ਵੀਆਈਪੀ ਟਰੀਟਮੈਂਟ ਤਾਂ ਗੁਜਰਾਤ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਿਆ ਸੀ। ਉਧਰ ਦੂਜੇ ਪਾਸੇ ਮੀਡੀਆ ’ਚ ਆਈ ਜਾਣਕਾਰੀ ਮੁਤਾਬਕ ਜਿਹੜਾ ਵਿਅਕਤੀ ਸਤਿੰਦਰ ਜੈਨ ਨੂੰ ਮਸਾਜ ਦੇ ਰਿਹਾ ਸੀ, ਉਹ ਫਿਜੀਓਥੈਰੇਪਿਸਟ ਨਹੀਂ ਸੀ ਅਤੇ ਉਹ ਤਾਂ ਇਕ ਕੈਦੀ ਸੀ। ਜਦਕਿ ਕੇਜਰੀਵਾਲ ਨੇ ਕਿਹਾ ਹੈ ਕਿ ਜੈਨ ਦੀ ਤਬੀਅਤ ਖਰਾਬ ਹੈ ਅਤੇ ਉਨ੍ਹਾਂ ਨੂੰ ਫਿਜੀਓਥੈਰੇਪੀ ਦਿੱਤੀ ਜਾ ਰਹੀ ਹੈ। ਪਿਛਲੇ ਦਿਨੀਂ ਜਦੋਂ ਸਤਿੰਦਰ ਜੈਨ ਦੀ ਮਸਾਜ ਦਾ ਵੀਡੀਓ ਸਾਹਮਣੇ ਆਇਆ ਸੀ ਤਾਂ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਤੁਰੰਤ ਜੈਨ ਦੇ ਪੱਖ ਵਿਚ ਆ ਗਏ ਸਨ। ਉਨ੍ਹਾਂ ਨੇ ਕਿਹਾ ਸੀ ਕਿ ਜੈਨ ਬਿਮਾਰ ਹਨ ਅਤੇ ਡਾਕਟਰਾਂ ਦੀ ਸਲਾਹ ਨਾਲ ਉਹ ਫਿਜੀਓਥੈਰੇਪੀ ਲੈ ਰਹੇ ਹਨ। ਸਤਿੰਦਰ ਜੈਨ ਦੇ ਮਾਮਲੇ ਵਿਚ ਵਿਰੋਧੀ ਪਾਰਟੀਆਂ ਦੇ ਆਗੂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ’ਤੇ ਸਵਾਲ ਚੁੱਕ ਰਹੇ ਹਨ ਅਤੇ ਕੇਜਰੀਵਾਲ ਹੁਣ ਸਫਾਈਆਂ ਦੇ ਰਹੇ ਹਨ।
Check Also
ਹਰਿਆਣਾ ’ਚ ਵੋਟਾਂ ਭਲਕੇ 5 ਨੂੰ ਅਤੇ ਨਤੀਜੇ 8 ਅਕਤੂਬਰ ਨੂੰ
90 ਵਿਧਾਨ ਸਭਾ ਸੀਟਾਂ ਲਈ 1031 ਉਮੀਦਵਾਰ ਚੋਣ ਮੈਦਾਨ ’ਚ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਵਿਚ ਭਲਕੇ …