ਸਾਲ 2013 ’ਚ ਵਕੀਲ ਵਨੀਤ ਮਹਾਜਨ ਨੇ ਦਰਜ ਕਰਵਾਇਆ ਸੀ ਕੇਸ
ਅੰਮਿ੍ਰਤਸਰ/ਬਿਊਰੋ ਨਿਊਜ਼ : ਅਕਾਲੀ-ਭਾਜਪਾ ਸਰਕਾਰ ’ਚ ਮੰਤਰੀ ਰਹੇ ਅਨਿਲ ਜੋਸ਼ੀ ਨੂੰ ਅੱਜ ਅੰਮਿ੍ਰਤਸਰ ਦੀ ਅਦਾਲਤ ਨੇ ਮਾਣਹਾਨੀ ਦੇ ਕੇਸ ’ਚੋਂ ਬਰੀ ਕਰ ਦਿੱਤਾ। ਸਾਬਕਾ ਮੰਤਰੀ ਅਨਿਲ ਜੋਸ਼ੀ ਖਿਲਾਫ਼ ਵਕੀਲ ਵਨੀਤ ਮਹਾਜਨ ਨੇ 2013 ’ਚ ਮਾਣਹਾਨੀ ਦਾ ਇਹ ਕੇਸ ਦਰਜ ਕਰਵਾਇਆ ਸੀ। ਜੋਸ਼ੀ ’ਤੇ ਆਰੋਪ ਸੀ ਕਿ ਸਾਬਕਾ ਮੰਤਰੀ ਨੇ ਅੰਗਰੇਜ਼ੀ ਅਤੇ ਇਕ ਹਿੰਦੀ ਅਖਬਾਰ ਰਾਹੀਂ ਵਕੀਲ ਵਨੀਤ ਮਹਾਜਨ ਤੇ ਉਨ੍ਹਾਂ ਦੇ ਇਕ ਸਾਥੀ ਵਕੀਲ ਦੋਸਤ ਨੂੰ ਬਲੈਕਮੇਲਰ ਕਿਹਾ ਸੀ। ਜਿਸ ਤੋਂ ਬਾਅਦ ਵਨੀਤ ਮਹਾਜਨ ਨੇ ਸਾਬਕਾ ਮੰਤਰੀ ਖਿਲਾਫ਼ ਅਦਾਲਤ ’ਚ ਉਨ੍ਹਾਂ ਦਾ ਅਕਸ ਧੁੰਦਲਾ ਕਰਨ ਦੇ ਆਰੋਪ ਤਹਿਤ ਇਹ ਮਾਮਲਾ ਦਰਜ ਕਰਵਾਇਆ ਸੀ। ਜਿਸ ਵਿਚੋਂ ਅਨਿਲ ਜੋਸ਼ੀ ਨੂੰ ਅੰਮਿ੍ਰਤਸਰ ਦੀ ਅਦਾਲਤ ਨੇ ਬਰੀ ਕਰ ਦਿੱਤਾ। ਧਿਆਨ ਰਹੇ ਅਨਿਲ ਜੋਸ਼ੀ ਅਕਾਲੀ-ਭਾਜਪਾ ਦੀ ਗੱਠਜੋੜ ਸਰਕਾਰ ’ਚ ਮੰਤਰੀ ਸਨ ਪ੍ਰੰਤੂ ਫਿਰ ਉਹ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼ੋ੍ਰਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਸ਼ੋ੍ਰਮਣੀ ਅਕਾਲੀ ਦਲ ਦੀ ਟਿਕਟ ’ਤੇ ਚੋਣ ਵੀ ਲੜੀ ਸੀ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …