8.2 C
Toronto
Friday, November 7, 2025
spot_img
Homeਪੰਜਾਬਪੰਜਾਬ-ਦਿੱਲੀ ਦੇ ਐਜੂਕੇਸ਼ਨ ਮਾਡਲ ’ਤੇ ਖੁੱਲ੍ਹੀ ਬਹਿਸ

ਪੰਜਾਬ-ਦਿੱਲੀ ਦੇ ਐਜੂਕੇਸ਼ਨ ਮਾਡਲ ’ਤੇ ਖੁੱਲ੍ਹੀ ਬਹਿਸ

ਆਮ ਆਦਮੀ ਪਾਰਟੀ ਵਾਲੇ ਸਿਰਫ ਪ੍ਰਚਾਰ ਕਰਨ ਦੇ ਮਾਹਰ : ਪਰਗਟ ਸਿੰਘ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਅਤੇ ਦਿੱਲੀ ਦੇ ਐਜੂਕੇਸ਼ਨ ਮਾਡਲ ਦੀ ਬਹਿਸ ਵਿਚ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਸਕੂਲਾਂ ਦੀ ਲਿਸਟ ਜਾਰੀ ਨਹੀਂ ਕੀਤੀ। ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ 250 ਸਕੂਲਾਂ ਦੀ ਲਿਸਟ ਜਾਰੀ ਕਰ ਚੁੱਕੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਪਰਗਟ ਸਿੰਘ ਨੂੰ ਐਤਵਾਰ ਸ਼ਾਮ ਤੱਕ ਲਿਸਟ ਦੇਣ ਲਈ ਕਿਹਾ ਸੀ।
ਇਸਦੇ ਜਵਾਬ ਵਿਚ ਹੁਣ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਵੱਖਰੇ ਹਨ। ਪਰਗਟ ਸਿੰਘ ਨੇ ਕਿਹਾ ਕਿ ਸਿਸੋਦੀਆ ਨਗਰ ਪਾਲਿਕਾ ਚਲਾ ਰਹੇ ਹਨ ਅਤੇ ਅਸੀਂ ਇਕ ਪੂਰਾ ਸੂਬਾ। ਜਿਸਦੀਆਂ ਸਰਹੱਦਾਂ ਪਾਕਿਸਤਾਨ ਨਾਲ ਲੱਗਦੀਆਂ ਹਨ। ਪਰਗਟ ਸਿੰਘ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸਿਸੋਦੀਆ ਉਨ੍ਹਾਂ ਦੇ ਲਾਈਫ ਸਟਾਈਲ ’ਤੇ ਡਿਬੇਟ ਕਰ ਲੈਣ। ਪਰਗਟ ਸਿੰਘ ਨੇ ਕੇਜਰੀਵਾਲ ਅਤੇ ਸਿਸੋਦੀਆ ’ਤੇ ਤਨਜ਼ ਕਸਦਿਆਂ ਕਿਹਾ ਕਿ ਉਹ ਆਮ ਨਹੀਂ ਬਲਕਿ ਖਾਸ ਆਦਮੀ ਹਨ, ਜਿਹੜੇ ਬਹੂਰੂਪੀਏ ਬਣ ਕੇ ਲੋਕਾਂ ਨੂੰ ਧੋਖਾ ਦੇ ਰਹੇ ਹਨ।
ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਦਿੱਲੀ ਦੇ ਮੁਕਾਬਲੇ ਪੰਜਾਬ ਵਿਚ 20 ਗੁਣਾ ਸਕੂਲ ਹਨ। ਕੁਝ ਸਕੂਲ ਸਰਹੱਦੀ ਖੇਤਰ ਵਿਚ ਹਨ, ਜਿੱਥੇ ਕਈ ਵਾਰ ਸਕੂਲ ਬੰਦ ਕਰਨੇ ਪੈਂਦੇ ਹਨ। ਕਈ ਸਕੂਲ ਅਜਿਹੇ ਹਨ, ਜਿੱਥੇ ਪਹੁੰਚਣ ਲਈ ਦਰਿਆ ਪਾਰ ਕਰਨਾ ਪੈਂਦਾ ਹੈ ਅਤੇ ਅਸੀਂ ਅਜਿਹੇ ਖੇਤਰਾਂ ਵਿਚ ਵੀ ਐਜੂਕੇਸ਼ਨ ਪਹੁੰਚਾਈ ਹੈ। ਪਰਗਟ ਸਿੰਘ ਨੇ ਕਿ ਆਮ ਆਦਮੀ ਪਾਰਟੀ ਵਾਲੇ ਸਿਰਫ ਪ੍ਰਚਾਰ ਦੇ ਮਾਹਰ ਹਨ ਅਤੇ ਸੋਸ਼ਲ ਮੀਡੀਆ ਜ਼ਰੀਏ ਆਪਣੀ ਬੱਲੇ ਬੱਲੇ ਕਰਵਾ ਰਹੇ ਹਨ।

 

RELATED ARTICLES
POPULAR POSTS