ਕਿਹਾ, ਗੁੰਡਾ ਟੈਕਸ ਨਾਲ ਕਾਂਗਰਸ ਦਾ ਅਕਸ ਹੋਇਆ ਖਰਾਬ
ਚੰਡੀਗੜ੍ਹ/ਬਿਊਰੋ ਨਿਊਜ਼
ਅੱਜ ਕੱਲ੍ਹ ਪੰਜਾਬ ਦੀਆਂ ਸਿਆਸੀ ਹਵਾਵਾਂ ਵਿਚ ਗੁੰਡਾ-ਟੈਕਸ ਦਾ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਰੋਧੀ ਧਿਰਾਂ ਜਿੱਥੇ ਇਸ ਮੁੱਦੇ ਨੂੰ ਉਛਾਲ ਰਹੀਆਂ ਹਨ। ਉੱਥੇ ਹੀ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਰਾਹੁਲ ਗਾਂਧੀ ਨੂੰ ਚਿੱਠੀ ਲਿਖ ਇਸ ਮਾਮਲੇ ਵਿਚ ਦਖ਼ਲ ਮੰਗਿਆ ਗਿਆ ਹੈ। ਬਾਜਵਾ ਨੇ ਚਿੱਠੀ ਵਿਚ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕਦੇ ਹੋਏ ਕਿਹਾ ਹੈ ਕਿ ਗੁੰਡਾ ਟੈਕਸ ਨਾਲ ਕਾਂਗਰਸ ਸਰਕਾਰ ਦਾ ਅਕਸ ਖ਼ਰਾਬ ਹੋ ਰਿਹਾ ਹੈ। ਇਸ ਲਈ ਗੁੰਡਾ ਟੈਕਸ ‘ਤੇ ਲਗਾਮ ਲਗਾਉਣੀ ਬਹੁਤ ਜਰੂਰੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਾਫ਼ ਕੀਤਾ ਕਿ ਮੁੱਖ ਮੰਤਰੀ ਨੇ ਨਿੱਜੀ ਤੌਰ ‘ਤੇ ਇਸ ਮੁੱਦੇ ‘ਤੇ ਧਿਆਨ ਕੇਂਦਰਿਤ ਕੀਤਾ ਹੈ ਤੇ ਜਲਦੀ ਹੀ ਗੁੰਡਾ ਟੈਕਸ ਜੜ੍ਹੋ ਪੁੱਟਿਆ ਜਾਵੇਗਾ।
Check Also
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਖ਼ਤਮ
ਕਿਹਾ : ਕਿਸਾਨ ਅੰਦੋਲਨ ਨੂੰ ਮੁੜ ਤੋਂ ਕੀਤਾ ਜਾਵੇਗਾ ਸਰਗਰਮ ਚੰਡੀਗੜ੍ਹ/ਬਿਊਰੋ ਨਿਊਜ਼ : ਕਿਸਾਨ ਨੇਤਾ …