ਚੰਡੀਗੜ੍ਹ/ਬਿਊਰੋ ਨਿਊਜ਼
ਚੋਣਾਂ ਨੇੜੇ ਵੇਖ ਕੇ ਵੱਖੋ ਵੱਖ ਸਿਆਸੀ ਪਾਰਟੀਆਂ ਵਿਚ ਰਲੇਵਿਆਂ ਦਾ ਦੌਰ ਜਾਰੀ ਹੈ। ਖਾਸ ਕਰਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚ ਲਗਾਤਾਰ ਲੀਡਰ ਸ਼ਾਮਲ ਹੋ ਰਹੇ ਹਨ। ਪਰ ਅਕਾਲੀ ਦਲ ਵੀ ਲੀਡਰ ਸ਼ਾਮਲ ਕਰਨ ਵਾਲੀ ਦੌੜ ਵਿਚੋਂ ਬਾਹਰ ਨਹੀਂ ਹੈ। ਨਾਮਵਰ ਗਾਇਕ ਕੇ ਐਸ ਮੱਖਣ ਵੀ ਅਕਾਲੀ ਦਲ ਦੀ ਤੱਕੜੀ ਵਿਚ ਤੁਲ ਗਿਆ ਹੈ। ਕਿਸੇ ਸਮੇਂ ਬਸਪਾ ਦੀ ਟਿਕਟ ‘ਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣ ਲੜਨ ਵਾਲੇ ਨਾਮਚਿੰਨ੍ਹ ਗਾਇਕ ਕੇ ਐਸ ਮੱਖਣ ਅੱਜ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇ ਐਸ ਮੱਖਣ ਨੂੰ ਸਿਰੋਪਾ ਭੇਟ ਕਰਕੇ ਅਕਾਲੀ ਦਲ ਵਿਚ ਉਹਨਾਂ ਦਾ ਸਵਾਗਤ ਕੀਤਾ।
Check Also
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸੰਤ ਬਲਬੀਰ ਸਿੰਘ ਸੀਚੇਵਾਲ
ਕਿਹਾ : ਸਾਨੂੰ ਸਾਰਿਆਂ ਨੂੰ ਵਾਤਾਵਰਣ ਬਚਾਉਣ ਲਈ ਆਉਣਾ ਚਾਹੀਦੈ ਅੱਗੇ ਅੰਮਿ੍ਰਤਸਰ/ਬਿਊਰੋ ਨਿਊਜ਼ ਰਾਜ ਸਭਾ …