10.2 C
Toronto
Wednesday, October 15, 2025
spot_img
Homeਭਾਰਤਹਰਿਆਣਾ ਦੇ ਪਿੰਡ ਅੰਤਹੇੜੀ ਵਿਚ ਹੋਇਆ ਮਨਦੀਪ ਸਿੰਘ ਦਾ ਸਸਕਾਰ

ਹਰਿਆਣਾ ਦੇ ਪਿੰਡ ਅੰਤਹੇੜੀ ਵਿਚ ਹੋਇਆ ਮਨਦੀਪ ਸਿੰਘ ਦਾ ਸਸਕਾਰ

mandeep-singh-cremated-30102016rk-2ਕੁਰੂਕਸ਼ੇਤਰ/ਬਿਊਰੋ ਨਿਊਜ਼ : ਐਲ ਓ ਸੀ ਉੱਤੇ ਸ਼ਹੀਦ ਹੋਏ ਹਰਿਆਣਾ ਦੇ ਨੌਜਵਾਨ ਮਨਦੀਪ ਸਿੰਘ ਦਾ ਉਸ ਦੇ ਜੱਦੀ ਪਿੰਡ ਅੰਤਹੇੜੀ ਵਿਖੇ ਸਰਕਾਰੀ ਸਨਮਾਨ ਨਾਲ ਸਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਸੈਨਾ ਦੇ ਅਫ਼ਸਰਾਂ, ਆਮ ਲੋਕਾਂ ਦੇ ਨਾਲ ਨਾਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਮਨਦੀਪ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ। ਮਨਦੀਪ ਸਿੰਘ ਮਾਛਿਲ ਇਲਾਕੇ ਵਿੱਚ ਦਹਿਸ਼ਤਗਰਦਾਂ ਵੱਲੋਂ ਕੀਤੇ ਗਏ ਹਮਲੇ ਵਿੱਚ ਸ਼ਹੀਦ ਹੋ ਗਿਆ ਸੀ। ਇੰਨਾ ਹੀ ਨਹੀਂ ਦਹਿਸ਼ਤਗਰਦਾਂ ਨੇ ਮਨਦੀਪ ਦੀ ਦੇਹ ਨਾਲ ਵੀ ਬੁਰਾ ਵਿਵਹਾਰ ਕੀਤਾ ਸੀ। ਇਸ ਗੱਲ ਨੂੰ ਲੈ ਕੇ ਸੈਨਾ ਅਤੇ ਆਮ ਲੋਕਾਂ ਵਿੱਚ ਕਾਫ਼ੀ ਗ਼ੁੱਸਾ ਹੈ। ਮੁੱਖ ਮੰਤਰੀ ਸ਼ਹੀਦ ਮਨਦੀਪ ਸਿੰਘ ਦੇ ਪਰਿਵਾਰ ਵਾਲਿਆਂ ਨੂੰ ਪੰਜਾਹ ਲੱਖ ਰੁਪਏ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ। ਮਨਦੀਪ ਸਿੰਘ ਨੇ ਦੀਵਾਲੀ ਦੇ ਮੌਕੇ ਉੱਤੇ ਆਪਣੇ ਘਰ ਛੁੱਟੀ ਉੱਤੇ ਆਉਣਾ ਸੀ ਪਰ ਸਰਹੱਦ ਉੱਤੇ ਚੱਲ ਰਹੇ ਤਣਾਅ ਦੇ ਕਾਰਨ ਉਸ ਦੀ ਛੁੱਟੀ ਰੱਦ ਹੋ ਗਈ ਸੀ। ਦੋ ਸਾਲ ਪਹਿਲਾਂ ਹੀ ਮਨਦੀਪ ਸਿੰਘ ਦਾ ਵਿਆਹ ਹੋਇਆ ਸੀ ਅਤੇ ਉਸ ਦੀ ਪਤਨੀ ਹਰਿਆਣਾ ਪੁਲਿਸ ਵਿੱਚ ਹੈੱਡ ਕਾਂਸਟੇਬਲ ਹੈ।
ਸਿੱਖ ਫੌਜੀ ਮਨਦੀਪ ਸਿੰਘ ਦੀ ਹੱਤਿਆ ਦੀ ਕੈਪਟਨ ਅਮਰਿੰਦਰ ਨੇ ਕੀਤੀ ਨਿੰਦਾ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕੰਟਰੋਲ ਰੇਖਾ ਨੇੜੇ ਇਕ ਸਿੱਖ ਸਿਪਾਹੀ ਦੀ ਬੇਰਹਮੀ ਨਾਲ ਹੱਤਿਆ ਤੇ ਉਸਦਾ ਸਰੀਰ ਖੁਰਦ ਬੁਰਦ ਕੀਤੇ ਜਾਣ ਦੀ ਜ਼ੋਰਦਾਰ ਨਿੰਦਾ ਕਰਦਿਆਂ ਇਸ ਗੈਰ ਮਨੁੱਖੀ ਘਟਨਾ ‘ਤੇ ਰੋਸ ਪ੍ਰਗਟਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤੀ ਫੌਜਾਂ ਨੂੰ ਸਰਹੱਦ ਪਾਰ ਲੜਾਈ ਜਾਰੀ ਰੱਖਣ ਲਈ ਭੜਕਾਉਣ ਵਾਸਤੇ ਕੀਤਾ ਗਿਆ ਪ੍ਰਤੀਤ ਹੁੰਦਾ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਸਿੱਖ ਰੈਜੀਮੈਂਟ ਦੇ ਸਿਪਾਹੀ ਮਨਦੀਪ ਸਿੰਘ ਦਾ ਕਤਲ ਕਰਕੇ ਉਸਦੇ ਸਰੀਰ ਨੂੰ ਖੁਰਦ ਬੁਰਦ ਕਰ ਦਿੱਤਾ ਗਿਆ ਸੀ। ਇਸ ਘਿਨੌਣੀ ਹਰਕਤ ਨਾਲ ਭਾਰਤੀ ਫੌਜ ਨੂੰ ਗੁੱਸਾ ਆਉਣਾ ਲਾਜ਼ਮੀ ਹੈ, ਜੋ ਆਪਣਾ ਬਦਲਾ ਲੈ ਕੇ ਰਹੇਗੀ।

RELATED ARTICLES
POPULAR POSTS