ਰੋਹਤਕ ਜੇਲ੍ਹ ‘ਚ ਬਣਾਈ ਗਈ ਸੀ ਸਪੈਸ਼ਲ ਅਦਾਲਤ
ਅਦਾਲਤ ‘ਚ ਰੋਣ ਲੱਗਾ ਡੇਰਾ ਮੁਖੀ
ਰੋਹਤਕ/ਬਿਊਰੋ ਨਿਊਜ਼
ਬਲਾਤਕਾਰ ਦੇ ਕੇਸ ਵਿਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੀਬੀਆਈ ਦੀ ਸਪੈਸ਼ਲ ਅਦਾਲਤ ਨੇ 20 ਸਾਲ ਦੀ ਸੁਣਾਈ ਹੈ। ਡੇਰਾ ਮੁਖੀ ਨੂੰ ਇਹ ਸਜ਼ਾ ਬਲਾਤਕਾਰ ਦੇ ਦੋ ਵੱਖ-ਵੱਖ ਮਾਮਲਿਆਂ ‘ਚ ਸੁਣਾਈ ਗਈ ਹੈ ਅਤੇ 30 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਅਦਾਲਤ ਮੁਤਾਬਕ 14-14 ਲੱਖ ਰੁਪਏ ਦੋਵੇਂ ਬਲਾਤਕਾਰ ਪੀੜਤਾਂ ਨੂੰ ਦਿੱਤਾ ਜਾਵੇਗਾ। ਰੋਹਤਕ ਜੇਲ੍ਹ ਵਿਚ ਬਣਾਈ ਗਈ ਸਪੈਸ਼ਲ ਅਦਾਲਤ ਵਿਚ ਕਰੀਬ ਇਕ ਘੰਟਾ ਕਾਰਵਾਈ ਚੱਲੀ। ਇਸ ਦੌਰਾਨ ਅਦਾਲਤ ਨੇ ਦੋਵੇਂ ਪੱਖਾਂ ਨੂੰ ਆਪਣੀਆਂ ਦਲੀਲਾਂ ਰੱਖਣ ਲਈ 10-10 ਮਿੰਟ ਦਾ ਸਮਾਂ ਦਿੱਤਾ। ਸੁਣਵਾਈ ਦੇ ਸਮੇਂ ਅਦਾਲਤ ਰੂਮ ਵਿਚ ਸਿਰਫ 8 ਵਿਅਕਤੀ ਹਾਜ਼ਰ ਸਨ। ਸਜ਼ਾ ਦੇ ਐਲਾਨ ਤੋਂ ਬਾਅਦ ਰਾਮ ਰਹੀਮ ਅਦਾਲਤ ਰੂਮ ਵਿਚ ਹੀ ਰੋਣ ਲੱਗ ਪਿਆ।
ਚੇਤੇ ਰਹੇ ਕਿ ਲੰਘੀ 25 ਅਗਸਤ ਨੂੰ ਪੰਚਕੂਲਾ ਦੀ ਅਦਾਲਤ ਵਿਚ ਮਾਨਯੋਗ ਜੱਜ ਜਗਦੀਪ ਸਿੰਘ ਨੇ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤਾ ਸੀ। ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੰਚਕੂਲਾ ਵਿਚ ਵੱਡੀ ਗਿਣਤੀ ਵਿਚ ਇਕੱਠੇ ਹੋਏ ਡੇਰਾ ਸਮਰਥਕਾਂ ਨੇ ਹਿੰਸਾ ਨੂੰ ਅੰਜਾਮ ਦਿੱਤਾ ਤੇ ਚਾਰੇ ਪਾਸੇ ਅੱਗਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਹਿੰਸਾ ਕਾਰਨ ਪੁਲਿਸ ਨੂੰ ਕਾਰਵਾਈ ਕਰਨੀ ਪਈ ਤੇ ਡੇਰਾ ਸਿਰਸਾ ਦੇ 30 ਤੋਂ ਵੱਧ ਸਮਰਥਕ ਮਾਰੇ ਗਏ ਸਨ ਅਤੇ 250 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ ਸਨ। ਹੁਣ ਤੱਕ ਹਿੰਸਕ ਘਟਨਾਵਾਂ ਵਿਚ ਮਾਰੇ ਗਏ ਵਿਅਕਤੀਆਂ ਦੀ ਗਿਣਤੀ 45 ਹੋ ਚੁੱਕੀ ਹੈ। ਡੇਰਾ ਸਮਰਥਕਾਂ ਵਲੋਂ ਪੰਜਾਬ ਵਿਚ ਵੀ ਕਈ ਅੱਗ ਲਾਉਣ ਵਰਗੀਆਂ ਨੂੰ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਅਤੇ ਹਰਿਆਣਾ ਤੇ ਪੰਜਾਬ ਵਿਚ ਹਾਲਾਤ ਤਣਾਅ ਵਾਲੇ ਬਣੇ ਰਹੇ। ਜਿਸ ਨੂੰ ਦੇਖਦਿਆਂ ਕਈ ਜ਼ਿਲ੍ਹਿਆਂ ਵਿਚ ਕਰਫਿਊ ਲਗਾਉਣਾ ਪਿਆ ਸੀ ਜੋ ਅਜੇ ਵੀ ਕਈ ਸ਼ਹਿਰਾਂ ਜਾਰੀ ਹੈ।
ਇਸ ਦੌਰਾਨ ਖਬਰ ਮਿਲੀ ਹੈ ਕਿ ਸਿਰਸਾ ਵਿਚ ਡੇਰਾ ਸਮਰਥਕਾਂ ਵੱਲੋਂ 2 ਗੱਡੀਆਂ ਅੱਗ ਲਗਾ ਦਿੱਤੀ ਗਈ। ਕਰਫਿਊ ਲੱਗਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ। ઠ
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …