-13.4 C
Toronto
Thursday, January 29, 2026
spot_img
Homeਭਾਰਤਭਾਰਤੀ ਹਾਕੀ ਸੈਮੀਫਾਈਨਲ ’ਚ ਹਾਰੀ

ਭਾਰਤੀ ਹਾਕੀ ਸੈਮੀਫਾਈਨਲ ’ਚ ਹਾਰੀ

ਹੁਣ ਕਾਂਸੇ ਦੇ ਮੈਡਲ ਲਈ ਖੇਡੇਗੀ ਭਾਰਤੀ ਹਾਕੀ ਟੀਮ
ਨਵੀਂ ਦਿੱਲੀ/ਬਿਊਰੋ ਨਿਊਜ਼
ਟੋਕੀਓ ਉਲੰਪਿਕ ਵਿਚ ਭਾਰਤੀ ਪੁਰਸ਼ਾਂ ਦੀ ਹਾਕੀ ਟੀਮ ਸੈਮੀਫਾਈਨਲ ’ਚ ਹਾਰ ਗਈ। ਮੌਜੂਦਾ ਵਰਲਡ ਚੈਂਪੀਅਨ ਟੀਮ ਬੈਲਜ਼ੀਅਮ ਨੇ ਭਾਰਤ ਨੂੰ 5-2 ਦੇ ਫਰਕ ਨਾਲ ਹਰਾਇਆ। ਹਾਫ ਟਾਈਮ ਤੱਕ ਦੋਵੇਂ ਟੀਮਾਂ 2-2 ਦੀ ਬਰਾਬਰੀ ’ਤੇ ਰਹੀਆਂ ਅਤੇ ਇਕ ਸਮੇਂ ਭਾਰਤ 2-1 ਦੇ ਫਰਕ ਨਾਲ ਅੱਗੇ ਵੀ ਰਿਹਾ। ਭਾਰਤ ਟੀਮ ਵਲੋਂ ਦੋ ਗੋਲ ਹਰਮਨਪ੍ਰੀਤ ਸਿੰਘ ਅਤੇ ਸੰਦੀਪ ਸਿੰਘ ਨੇ ਕੀਤੇ। ਭਾਰਤੀ ਹਾਕੀ ਟੀਮ ਲਈ ਉਲੰਪਿਕ ਵਿਚ ਬੈਲਜ਼ੀਅਮ ਦਾ ਸਾਹਮਣਾ ਕਰਨਾ ਹਾਲ ਹੀ ਸਾਲਾਂ ਵਿਚ ਕਾਫੀ ਮੁਸ਼ਕਲ ਭਰਿਆ ਰਿਹਾ ਹੈ। ਬੈਲਜ਼ੀਅਮ ਨੇ 2012 ਲੰਡਨ ਉਲੰਪਿਕ ਵਿਚ ਭਾਰਤ ਨੂੰ 3-0 ਨਾਲ ਅਤੇ 2016 ਦੀਆਂ ਰੀਓ ਉਲੰਪਿਕ ਵਿਚ 3-1 ਨਾਲ ਹਰਾਇਆ ਸੀ। ਜ਼ਿਕਰਯੋਗ ਹੈ ਕਿ ਹੁਣ ਕਾਂਸੇ ਦੇ ਮੈਡਲ ਲਈ ਭਾਰਤ ਦਾ ਮੁਕਾਬਲਾ ਆਸਟਰੇਲੀਆ ਅਤੇ ਜਰਮਨੀ ਵਿਚਾਲੇ ਹੋਣ ਵਾਲੇ ਸੈਮੀਫਾਈਨਲ ਵਿਚ ਹਾਰਨ ਵਾਲੀ ਟੀਮ ਨਾਲ 5 ਅਗਸਤ ਨੂੰ ਹੋਵੇਗਾ। ਜੇਕਰ ਭਾਰਤੀ ਟੀਮ ਇਹ ਮੁਕਾਬਲਾ ਜਿੱਤ ਲੈਂਦੀ ਹੈ ਕਿ 41 ਸਾਲ ਬਾਅਦ ਪੁਰਸ਼ ਹਾਕੀ ਟੀਮ ਨੂੰ ਉਲੰਪਿਕ ਵਿਚ ਮੈਡਲ ਮਿਲੇਗਾ। ਭਾਰਤ ਕੋਲ ਅਜੇ ਵੀ ਰਿਕਾਰਡ ਬਣਾਉਣ ਦਾ ਮੌਕਾ ਹੈ। ਭਾਰਤ ਨੇ ਉਲੰਪਿਕ ਵਿਚ ਸਭ ਤੋਂ ਜ਼ਿਆਦਾ ਮੈਡਲ ਪੁਰਸ਼ ਹਾਕੀ ’ਚ ਹੀ ਜਿੱਤੇ ਹਨ। ਪਰ 1980 ਦੀਆਂ ਮਾਸਕੋ ਉਲੰਪਿਕ ਤੋਂ ਬਾਅਦ ਭਾਰਤ ਨੇ ਹਾਕੀ ਵਿਚ ਕੋਈ ਵੀ ਮੈਡਲ ਨਹੀਂ ਜਿੱਤਿਆ। ਹੁਣ ਜੇਕਰ ਭਾਰਤੀ ਟੀਮ 5 ਅਗਸਤ ਨੂੰ ਜਿੱਤ ਜਾਂਦੀ ਹੈ ਤਾਂ ਵੀ 41 ਸਾਲ ਦੇ ਸੋਕੇ ਨੂੰ ਖਤਮ ਕਰ ਸਕਦੀ ਹੈ।

RELATED ARTICLES
POPULAR POSTS