ਆਨਲਾਈਨ ਪੜ੍ਹ ਸਕੋਗੇ ਭਗਤ ਸਿੰਘ ਦੇ ਟਰਾਇਲ ਨਾਲ ਸਬੰਧਤ ਦਸਤਾਵੇਜ਼
ਹਰਿਦੁਆਰ/ਬਿਊਰੋ ਨਿਊਜ਼ : ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਟਰਾਇਲ ਨਾਲ ਸਬੰਧਤ ਦਸਤਾਵੇਜ਼ਾਂ ਨੂੰ ਛੇਤੀ ਹੀ ਤੁਸੀਂ ਆਨਲਾਈਨ ਪੜ੍ਹ ਸਕੋਗੇ। ਗੁਰੂਕੁਲ ਕਾਂਗੜੀ ਯੂਨੀਵਰਸਿਟੀ ਹਰਿਦੁਆਰ ਦੇ ਪੁਰਾਤੱਤਵ ਮਿਊਜ਼ੀਅਮ ਵਿਚ ਸੁਰੱਖਿਅਤ ਇਨ੍ਹਾਂ 1659 ਕਾਪੀਆਂ ਵਾਲੇ ਦਸਤਾਵੇਜ਼ਾਂ ਦੀ ਡਿਜੀਟਲਾਈਜੇਸ਼ਨ ਦੇ ਬਾਅਦ ਹੁਣ ਇਨ੍ਹਾਂ ਨੂੰ ਆਨਲਾਈਨ ਕਰਨ ਦੀ ਤਿਆਰੀ ਚੱਲ ਰਹੀ ਹੈ।
ਯੂਨੀਵਰਸਿਟੀ ਦੇ ਆਈਟੀ ਵਿਭਾਗ ਦੀ ਪੰਜ ਮੈਂਬਰੀ ਮਾਹਿਰ ਟੀਮ ਇਸ ਕੰਮ ਵਿਚ ਲੱਗੀ ਹੋਈ ਹੈ। ਉਮੀਦ ਹੈ ਕਿ ਸਾਲ ਦੇ ਅਖੀਰ ਤੱਕ ਸਾਰੀਆਂ ਕਾਪੀਆਂ ਨੂੰ ਆਨਲਾਈਨ ਕਰ ਦਿੱਤਾ ਜਾਏਗਾ। ਯੂਨੀਵਰਸਿਟੀ ਦੇ ਪੁਰਾਤੱਤਵ ਮਿਊਜ਼ੀਅਮ ਦੇ ਸਾਬਕਾ ਚੇਅਰਮੈਨ ਅਤੇ ਪੁਰਾਤੱਤਵ ਮਾਹਿਰ ਪ੍ਰੋ. ਪ੍ਰਭਾਤ ਕੁਮਾਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਖ਼ਿਲਾਫ਼ ਲਾਹੌਰ ਹਾਈਕੋਰਟ ਵਿਚ ਚੱਲੇ ਮੁਕੱਦਮੇ ਨਾਲ ਸਬੰਧਤ ਦਸਤਾਵੇਜ਼ਾਂ ਦੀਆਂ 1659 ਕਾਪੀਆਂ ਨੂੰ 2009 ਵਿਚ ਪਾਕਿਸਤਾਨ ਤੋਂ ਲਿਆ ਕੇ ਗੁਰੂਕੁਲ ਕਾਂਗੜੀ ਯੂਨੀਵਰਸਿਟੀ ਦੇ ਪੁਰਾਤੱਤਵ ਮਿਊਜ਼ੀਅਮ ‘ਚ ਸੁਰੱਖਿਅਤ ਰੱਖ ਦਿੱਤਾ ਗਿਆ ਸੀ। ਇਹ ਸਾਰੀਆਂ ਕਾਪੀਆਂ ਉਰਦੂ ਵਿਚ ਹਨ ਜਿਨ੍ਹਾਂ ਦਾ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਪਾਕਿਸਤਾਨ ਤੋਂ ਆਏ ਉਰਦੂ ਅਤੇ ਹਿੰਦੀ ਦੇ ਜਾਣਕਾਰ ਲਕਸ਼ਮਣ ਸ਼ਰਮਾ ਤੋਂ ਹਿੰਦੀ ਵਿਚ ਅਨੁਵਾਦ ਕਰਵਾਇਆ ਗਿਆ। ਫਿਰ ਹਾਲੀਆ ਇਨ੍ਹਾਂ ਨੂੰ ਡਿਜੀਟਲਾਈਜ਼ ਕਰ ਦਿੱਤਾ ਗਿਆ। ਫਿਲਹਾਲ ਯੂਨੀਵਰਸਿਟੀ ਦੇ ਮਿਊਜ਼ੀਅਮ ਵਿਚ ਇਨ੍ਹਾਂ ਨੂੰ ਪੜ੍ਹਿਆ ਜਾ ਸਕਦਾ ਹੈ ਪਰ ਹੁਣ ਵਾਈਸ ਚਾਂਸਲਰ ਦੇ ਹੁਕਮ ‘ਤੇ ਇਨ੍ਹਾਂ ਕਾਪੀਆਂ ਨੂੰ ਆਨਲਾਈਨ ਕੀਤਾ ਜਾ ਰਿਹਾ ਹੈ। ਇਸ ਦੇ ਬਾਅਦ ਇਨ੍ਹਾਂ ਨੂੰ ਯੂਨੀਵਰਸਿਟੀ ਦੀ ਵੈੱਬਸਾਈਟ ‘ਤੇ ਅਪਲੋਡ ਕੀਤਾ ਜਾਏਗਾ।
ਇਸ ਤਰ੍ਹਾਂ ਭਾਰਤ ਪਹੁੰਚੇ ਸਨ ਦਸਤਾਵੇਜ਼
ਨੌਂ ਅਗਸਤ, 2009 ਨੂੰ ਆਰੀਆ ਸਮਾਜ ਦੀ ਪ੍ਰੰਪਰਾ ਨਾਲ ਜੁੜੇ ਪਾਕਿਸਤਾਨ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਖਲੀਲੁ ਰਹਿਮਾਨ ਰਮਦੇ ਆਪਣੇ ਹੋਰਨਾਂ ਸਾਥੀਆਂ ਨਾਲ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਗੁਰੂ ਜੈਚੰਦ ਵਿਦਿਆਲੰਕਾਰ ਦੀ ਯਾਦ ਵਿਚ ਅਵਸ਼ੇਸ਼ ਦੇਖਣ ਗੁਰੂਕੁਲ ਕਾਂਗੜੀ ਯੂਨੀਵਰਸਿਟੀ ਆਏ ਸਨ। ਤਦ ਆਰੀਆ ਸਮਾਜ ਦੀ ਇੰਡੀਆ ਸੁਸਾਇਟੀ ਨੇ ਉਨ੍ਹਾਂ ਤੋਂ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਟਰਾਇਲ ਨਾਲ ਜੁੜੇ ਦਸਤਾਵੇਜ਼ ਮੁਹੱਈਆ ਕਰਾਉਣ ਲਈ ਕਿਹਾ ਸੀ। ਖਲੀਲੁ ਰਹਿਮਾਨ ਦੀਆਂ ਕੋਸ਼ਿਸ਼ਾਂ ਸਦਕਾ ਕੁਝ ਸਮਾਂ ਬਾਅਦ 1659 ਕਾਪੀਆਂ ਦਾ ਇਹ ਦਸਤਾਵੇਜ਼ ਯੂਨੀਵਰਸਿਟੀ ਨੂੰ ਪ੍ਰਾਪਤ ਹੋਇਆ ਸੀ।

Check Also
ਗੀਤਾ ਸਮੋਥਾ ਮਾਊਂਟ ਐਵਰੈਸਟ ’ਤੇ ਚੜ੍ਹਨ ਵਾਲੀ ਪਹਿਲੀ ਮਹਿਲਾ ਸੀ.ਆਈ.ਐਸ.ਐਫ. ਅਧਿਕਾਰੀ ਬਣੀ
ਹਿੰਮਤ ਅਤੇ ਦਿ੍ਰੜ ਇਰਾਦੇ ਦੀ ਗੀਤਾ ਸਮੋਥਾ ਨੇ ਕੀਤੀ ਮਿਸਾਲ ਕਾਇਮ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰੀ …