-4.6 C
Toronto
Wednesday, December 3, 2025
spot_img
Homeਭਾਰਤਐੱਨਡੀਏ 400 ਤੋਂ ਵੱਧ ਤੇ ਭਾਜਪਾ 370 ਸੀਟਾਂ ਜਿੱਤੇਗੀ : ਨਰਿੰਦਰ ਮੋਦੀ

ਐੱਨਡੀਏ 400 ਤੋਂ ਵੱਧ ਤੇ ਭਾਜਪਾ 370 ਸੀਟਾਂ ਜਿੱਤੇਗੀ : ਨਰਿੰਦਰ ਮੋਦੀ

ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਦੇ ਭਾਸ਼ਣ ‘ਤੇ ਬਹਿਸ ਦਾ ਜਵਾਬ ਦਿੰਦਿਆਂ ਕਾਂਗਰਸ ਨੂੰ ਭੰਡਿਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੋਸਾ ਜ਼ਾਹਿਰ ਕੀਤਾ ਕਿ ਭਾਜਪਾ ਦੀ ਅਗਵਾਈ ਵਾਲਾ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਅਗਾਮੀ ਲੋਕ ਸਭਾ ਚੋਣਾਂ ਵਿੱਚ 400 ਤੋਂ ਵੱਧ ਸੀਟਾਂ ਜਿੱਤੇਗਾ ਤੇ ਇਨ੍ਹਾਂ ਵਿਚੋਂ ਘੱਟੋ-ਘੱਟ 370 ਸੀਟਾਂ ਇਕੱਲਿਆਂ ਭਾਜਪਾ ਦੀਆਂ ਹੋਣਗੀਆਂ। ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਪੇਸ਼ ਧੰਨਵਾਦ ਮਤੇ ‘ਤੇ ਬਹਿਸ ਦਾ ਜਵਾਬ ਦਿੰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਵਿਰੋਧੀ ਧਿਰਾਂ ਚੋਣ ਲੜਨ ਦੀ ਹਿੰਮਤ ਹਾਰ ਚੁੱਕੀਆਂ ਹਨ ਤੇ ਉਨ੍ਹਾਂ ਲੰਮਾ ਸਮਾਂ ਵਿਰੋਧੀ ਧਿਰਾਂ ਵਿਚ ਹੀ ਬੈਠਣ ਦੀ ਠਾਣ ਲਈ ਹੈ।
ਮੋਦੀ ਨੇ ਕਿਹਾ, ”ਮੈਂ ਦੇਸ਼ ਦੇ ਮਿਜ਼ਾਜ ਦਾ ਅਨੁਮਾਨ ਲਾ ਸਕਦਾ ਹਾਂ, ਇਹ ਯਕੀਨੀ ਤੌਰ ‘ਤੇ ਐੱਨਡੀਏ ਨੂੰ 400 ਤੋਂ ਵੱਧ ਸੀਟਾਂ ਦੇਵੇਗਾ ਤੇ ਭਾਜਪਾ ਨੂੰ ਘੱਟੋ-ਘੱਟ 370 ਸੀਟਾਂ ਮਿਲਣਗੀਆਂ।” ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦਾ ਤੀਜਾ ਕਾਰਜਕਾਲ ਹੁਣ ਬਹੁਤ ਦੂਰ ਨਹੀਂ ਹੈ। ਪ੍ਰਧਾਨ ਮੰਤਰੀ ਨੇ ਅਗਾਮੀ ਲੋਕ ਸਭਾ ਚੋਣਾਂ ਦੇ ਹਵਾਲੇ ਨਾਲ ਕਿਹਾ, ”ਹੁਣ ਵੱਧ ਤੋਂ ਵੱਧ 100 ਤੋਂ 125 ਦਿਨ ਬਚੇ ਹਨ। ਅਬਕੀ ਬਾਰ 400 ਪਾਰ।” ਮੋਦੀ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਰਾਜ ਸਭਾ ਵਿੱਚ ਦਿੱਤੇ ਬਿਆਨ ਦੇ ਹਵਾਲੇ ਨਾਲ ਕਿਹਾ, ”ਹੁਣ ਤਾਂ ਖੜਗੇ ਜੀ ਨੇ ਵੀ ਇਹੀ ਗੱਲ ਕਹੀ ਹੈ।” ਉਨ੍ਹਾਂ ਕਿਹਾ ਕਿ ਐੱਨਡੀਏ ਦੇ ਤੀਜੇ ਕਾਰਜਕਾਲ ਵਿੱਚ ਵੱਡੇ ਫੈਸਲੇ ਦੇਖਣ ਨੂੰ ਮਿਲਣਗੇ ਤੇ ਇਹ ਅਗਲੇ 1000 ਸਾਲਾਂ ਦੀ ਨੀਂਹ ਰੱਖਣਗੇ।

 

RELATED ARTICLES
POPULAR POSTS