ਬਰਖਾਸਤ ਸੰਸਦ ਮੈਂਬਰਾਂ ਨੇ ਪੁਰਾਣੇ ਸੰਸਦ ਭਵਨ ਤੋਂ ਵਿਜੇ ਚੌਕ ਤੱਕ ਕੀਤਾ ਪੈਦਲ ਮਾਰਚ
ਕਿਹਾ : ਭਾਜਪਾ ਸੰਸਦ ਭਵਨ ਨੂੰ ਵਿਰੋਧੀ ਧਿਰ ਤੋਂ ਮੁਕਤ ਕਰਨਾ ਚਾਹੁੰਦੀ ਹੈ
ਨਵੀਂ ਦਿੱਲੀ/ਬਿਊਰੋ ਨਿਊਜ਼ :
ਸਰਦ ਰੁੱਤ ਸੈਸ਼ਨ ਦੌਰਾਨ ਸਦਨ ਤੋਂ ਬਰਖਾਸਤ ਕੀਤੇ ਗਏ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਵੱਲੋਂ ਆਪਣੀ ਬਰਖਾਸਤਗੀ ਖਿਲਾਫ ਅੱਜ ਵੀਰਵਾਰ ਨੂੰ ਪੁਰਾਣੇ ਸੰਸਦ ਭਵਨ ਤੋਂ ਲੈ ਕੇ ਵਿਜੇ ਚੌਕ ਤੱਕ ਪੈਦਲ ਮਾਰਚ ਕੀਤਾ ਗਿਆ। ਇਸ ਮੌਕੇ ਬਰਖਾਸਤ ਸੰਸਦ ਮੈਂਬਰਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਸੰਸਦ ਭਵਨ ਨੂੰ ਵਿਰੋਧੀ ਧਿਰ ਤੋਂ ਮੁਕਤ ਕਰਨਾ ਚਾਹੁੰਦੀ ਹੈ ਇਸੇ ਲਈ ਸਾਨੂੰ ਬਰਖਾਸਤ ਕੀਤਾ ਗਿਆ ਹੈ। ਇਸੇ ਦੌਰਾਨ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੇ ਕਿਹਾ ਕਿ ਸੰਸਦ ਭਵਨ ਦੀ ਸੁਰੱਖਿਆ ’ਚ ਹੋਈ ਕੁਤਾਈ ਦੇ ਮਾਮਲੇ ’ਤੇ ਕੇਂਦਰ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ। ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਸੰਸਦ ’ਚ ਆ ਕੇ ਇਸ ਮਾਮਲੇ ’ਤੇ ਬਿਆਨ ਦੇਣਾ ਚਾਹੀਦਾ ਹੈ। ਉਧਰਾ ਬਸਪਾ ਮੁਖੀ ਕੁਮਾਰੀ ਮਾਇਆਵਤੀ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਨਕਲ ਉਤਾਰਨ ਨੂੰ ਮੰਦਭਾਗਾ ਦੱਸਿਆ ਪ੍ਰੰਤੂ ਉਨ੍ਹਾਂ ਨਾਲ ਹੀ ਕਿਹਾ ਕਿ ਇਸ ਤਰ੍ਹਾਂ ਸਦਨ ਤੋਂ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੂੰ ਬਰਖਾਸਤ ਕਰਨਾ ਵੀ ਠੀਕ ਨਹੀਂ।ਧਿਆਨ ਰਹੇ ਕਿ ਸਦਨ ਤੋਂ ਵਿਰੋਧੀ ਧਿਰਾਂ ਦੇ 143 ਸੰਸਦ ਮੈਂਬਰਾਂ ਨੂੰ ਬਰਖਾਸਤ ਕੀਤਾ ਜਾ ਚੁੱਕਿਆ ਹੈ ਜਿਨ੍ਹਾਂ ਵਿਚ ਲੋਕ ਸਭਾ ਦੇ 109 ਅਤੇ ਰਾਜਸਭਾ ਦੇ 43 ਸੰਸਦ ਮੈਂਬਰ ਸ਼ਾਮਲ ਹਨ।