ਲਖਨਊ ਤੋਂ ਮਿਲੀ ਪੂਨਮ ਸਿਨਹਾ ਨੂੰ ਲੋਕ ਸਭਾ ਦੀ ਟਿਕਟ
ਲਖਨਊ/ਬਿਊਰੋ ਨਿਊਜ਼
ਕੁਝ ਦਿਨ ਪਹਿਲਾਂ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਸ਼ਤਰੂਘਨ ਸਿਨਹਾ ਦੀ ਪਤਨੀ ਪੂਨਮ ਸਿਨਹਾ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ ਗਈ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦੀ ਅਗਵਾਈ ਵਿਚ ਪਾਰਟੀ ਵਿਚ ਸ਼ਾਮਲ ਹੋਈ ਪੂਨਮ ਸਿਨਹਾ ਨੂੰ ਲਖਨਊ ਹਲਕੇ ਤੋਂ ਲੋਕ ਸਭਾ ਲਈ ਟਿਕਟ ਵੀ ਦੇ ਦਿੱਤੀ ਹੈ ਅਤੇ ਪੂਨਮ ਦਾ ਮੁਕਾਬਲਾ ਭਾਜਪਾ ਦੇ ਉਮੀਦਵਾਰ ਰਾਜਨਾਥ ਸਿੰਘ ਨਾਲ ਹੋਵੇਗਾ। ਇਸਦੇ ਚੱਲਦਿਆਂ ਸਪਾ ਨੇ ਕਾਂਗਰਸ ਨੂੂੰ ਅਪੀਲ ਕੀਤੀ ਕਿ ਲਖਨਊ ਹਲਕੇ ਤੋਂ ਭਾਜਪਾ ਨੂੰ ਹਰਾਉਣ ਲਈ ਉਹ ਆਪਣਾ ਉਮੀਦਵਾਰ ਨਾ ਐਲਾਨੇ। ਧਿਆਨ ਰਹੇ ਕਿ ਲੰਘੀ 6 ਅਪ੍ਰੈਲ ਨੂੰ ਹੀ ਸ਼ਤਰੂਘਨ ਨੇ ਭਾਜਪਾ ਦਾ ਸਾਥ ਛੱਡ ਕੇ ਕਾਂਗਰਸ ਵਿਚ ਸ਼ਮੂਲੀਅਤ ਕੀਤੀ ਸੀ ਅਤੇ ਉਨ੍ਹਾਂ ਨੂੰ ਪਟਨਾ ਸਾਹਿਬ ਤੋਂ ਕਾਂਗਰਸ ਦੀ ਟਿਕਟ ਵੀ ਮਿਲ ਚੁੱਕੀ ਹੈ।
Check Also
ਏਅਰ ਸਟਰਾਈਕ ’ਤੇ ਬੋਲੇ ਭਾਰਤੀ ਏਅਰ ਮਾਰਸ਼ਲ
ਕਿਹਾ : ਸਾਡੇ ਸਾਰੇ ਫੌਜੀ ਅੱਡੇ ਤੇ ਸਿਸਟਮ ਪੂਰੀ ਤਰ੍ਹਾਂ ਕਾਰਜਸ਼ੀਲ ਨਵੀਂ ਦਿੱਲੀ/ਬਿਊਰੋ ਨਿਊਜ਼ …