ਸਵਾਰੀਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ
22 ਸਵਾਰੀਆਂ ਜਿਊਂਦੀਆਂ ਹੀ ਸੜੀਆਂ
ਲਖਨਊ/ਬਿਊਰੋ ਨਿਊਜ਼
ਲਖਨਊ ‘ਚ ਬਰੇਲੀ ਨੇੜੇ ਰਜਾਊ ਪਾਰਸਪੁਰ ਇਲਾਕੇ ਵਿੱਚ ਬੱਸ ਤੇ ਟਰੱਕ ਦੀ ਟੱਕਰ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ ਅਤੇ ਬੱਸ ਵਿਚ ਸਵਾਰ 22 ਸਵਾਰੀਆਂ ਜਿਊਂਦੀਆਂ ਹੀ ਸੜ ਗਈਆਂ। ਅਜਿਹੀ ਦੁਰਘਟਨਾ ਵੇਖ ਕੇ ਇਲਾਕੇ ਦੇ ਲੋਕ ਸਹਿਮ ਗਏ । ਦਰਅਸਲ ਜਿਸ ਟਰੱਕ ਨਾਲ ਬੱਸ ਦੀ ਟੱਕਰ ਵੱਜੀ ਉਹ ਡੀਜ਼ਲ ਟੈਂਕ ਸੀ ਤੇ ਤੇਲ ਨਾਲ ਭਰਿਆ ਹੋਇਆ ਸੀ, ਜਿਸ ਕਾਰਨ ਬੱਸ ਨੂੰ ਅੱਗ ਦੀ ਭੇਂਟ ਚੜ੍ਹਦਿਆਂ ਬਹੁਤਾ ਸਮਾਂ ਨਾ ਲੱਗਿਆ।
ਮੌਕੇ ‘ਤੇ ਫਾਇਰ ਬ੍ਰਿਗੇਡ ਤੇ ਪੁਲਿਸ ਵੀ ਤੁਰੰਤ ਪਹੁੰਚੀ ਪਰ ਸਵਾਰੀਆਂ ਨੂੰ ਬਚਾਇਆ ਨਾ ਜਾ ਸਕਿਆ। ਅੱਜ ਸਵੇਰੇ ਕੌਮੀ ਸ਼ਾਹਰਾਹ ‘ਤੇ ਇਹ ਮੰਦਭਾਗੀ ਬੱਸ ਗੋਂਦਾ ਤੋਂ 37 ਸਵਾਰੀਆਂ ਨੂੰ ਲੈ ਕੇ ਜਾ ਰਹੀ ਸੀ। ਮ੍ਰਿਤਕਾਂ ਦੀ ਪਛਾਣ ਕਰਨ ਲਈ ਲੋਕਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 2-2 ਲੱਖ ਰੁਪਏ, ਗੰਭੀਰ ਜ਼ਖਮੀਆਂ ਲਈ 50-50 ਹਜ਼ਾਰ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਹੈ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …