ਚੀਫ ਜਸਟਿਸ ਜੇ ਐਸ ਖੇਹਰ ਦੀ ਜਗ੍ਹਾ ਸੰਭਾਲਿਆ ਅਹੁਦਾ
ਨਵੀਂ ਦਿੱਲੀ/ਬਿਊਰੋ ਨਿਊਜ਼
ਜਸਟਿਸ ਦੀਪਕ ਮਿਸ਼ਰਾ ਦੇਸ਼ ਦੇ ਨਵੇਂ ਚੀਫ ਜਸਟਿਸ ਆਫ ਇੰਡੀਆ ਬਣ ਗਏ ਹਨ। ਅੱਜ ਸੀਜੇਆਈ ਦੇ ਤੌਰ ‘ਤੇ ਉਨ੍ਹਾਂ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਹੁੰ ਚੁਕਾਈ। ਮਿਸ਼ਰਾ ਦੇਸ਼ ਦੇ 45ਵੇਂ ਚੀਫ ਜਸਟਿਸ ਬਣੇ ਹਨ। ਜਸਟਿਸ ਮਿਸ਼ਰਾ ਦਾ ਕਾਰਜਕਾਲ ਦੋ ਅਕਤੂਬਰ 2018 ਤੱਕ ਹੋਵੇਗਾ। ਉਨ੍ਹਾਂ ਜਸਟਿਸ ਜਗਦੀਸ਼ ਸਿੰਘ ਖੇਹਰ ਦੀ ਜਗ੍ਹਾ ਜ਼ਿੰਮੇਵਾਰੀ ਸੰਭਾਲੀ ਹੈ। ਜਸਟਿਸ ਖੇਹਰ ਲੰਘੇ ਕੱਲ੍ਹ ਚੀਫ ਜਸਟਿਸ ਦੇ ਅਹੁਦੇ ਤੋਂ ਸੇਵਾ ਮੁਕਤ ਹੋ ਗਏ ਹਨ। ਚੇਤੇ ਰਹੇ ਕਿ ਜਸਟਿਸ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੇ ਹੀ ਯਾਕੂਬ ਮੇਮਨ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ।