Breaking News
Home / ਪੰਜਾਬ / ਰਾਮ ਰਹੀਮ ਦੇ ਗੁੰਡਿਆਂ ‘ਚ ਕਈ ਸਰਕਾਰੀ ਕਰਮਚਾਰੀ ਵੀ ਸਨ ਸ਼ਾਮਲ

ਰਾਮ ਰਹੀਮ ਦੇ ਗੁੰਡਿਆਂ ‘ਚ ਕਈ ਸਰਕਾਰੀ ਕਰਮਚਾਰੀ ਵੀ ਸਨ ਸ਼ਾਮਲ

ਫਰੀਦਕੋਟ ‘ਚ ਇਕ ਪਟਵਾਰੀ ਖਿਲਾਫ ਵੀ ਹੋਇਆ ਕੇਸ ਦਰਜ
ਫਰੀਦਕੋਟ/ਬਿਊਰੋ ਨਿਊਜ਼
ਬਲਾਤਕਾਰੀ ਰਾਮ ਰਹੀਮ ਦੇ ਗੁੰਡਿਆਂ ਵਿਚ ਕਈ ਸਰਕਾਰੀ ਮੁਲਾਜ਼ਮ ਵੀ ਸ਼ਾਮਲ ਹੋਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਪੰਚਕੂਲਾ ਵਿੱਚ ਗ੍ਰਿਫਤਾਰ ਬਾਬੇ ਦੇ ਸਤ ਕਮਾਂਡੋਜ਼ ਵਿੱਚ ਪੰਜ ਹਰਿਆਣਾ ਪੁਲਿਸ ਦੇ ਮੁਲਾਜ਼ਮ ਸਨ। ਹੁਣ ਇੱਕ ਹੋਰ ਕੇਸ ਸਾਹਮਣੇ ਆਇਆ ਹੈ ਕਿ ਤੋੜਫੋੜ ਕਰਨ ਵਾਲਿਆਂ ਵਿੱਚ ਪੰਜਾਬ ਸਰਕਾਰ ਦਾ ਪਟਵਾਰੀ ਵੀ ਸ਼ਾਮਲ ਸੀ। ਜਦੋਂ 25 ਅਗਸਤ ਨੂੰ ਡੇਰਾ ਸਿਰਸਾ ਮੁਖੀ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਬਲਾਤਕਾਰੀ ਐਲਾਨਿਆ ਗਿਆ ਸੀ ਤਾਂ ਉਸ ਦੇ ਪ੍ਰੇਮੀ ਗੁੱਸੇ ਵਿਚ ਆ ਗਏ ਸਨ। ਇਸ ਮਗਰੋਂ ਉਨ੍ਹਾਂ ਕਈ ਥਾਵਾਂ ‘ਤੇ ਭੰਨਤੋੜ ਵੀ ਕੀਤੀ। ਇਸੇ ਤਰ੍ਹਾਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਰੱਤੀਰੋੜੀ ਵਿਚ ਸਾਂਝ ਕੇਂਦਰ ਦੀ ਤੋੜਫੋੜ ਤੇ ਉਸ ਨੂੰ ਪੈਟਰੋਲ ਬੰਬ ਦੀ ਸਹਾਇਤਾ ਨਾਲ ਅੱਗ ਹਵਾਲੇ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿਚ ਪੁਲਿਸ ਨੇ ਪੰਜਾਬ ਸਰਕਾਰ ਦੇ ਮਾਲ ਵਿਭਾਗ ਦੇ ਪਟਵਾਰੀ ਕੌਰ ਸਿੰਘ ਨੂੰ ਨਾਮਜ਼ਦ ਕੀਤਾ ਹੈ ਅਤੇ ਉਸ ਖਿਲਾਫ ਕੇਸ ਵੀ ਦਰਜ ਹੋ ਗਿਆ ਹੈ।

Check Also

ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਮਿਲਿਆ ਵੱਡਾ ਹੁਲਾਰਾ

ਕਾਂਗਰਸ, ਭਾਜਪਾ ਤੇ ਅਕਾਲੀ ਦਲ ਦੇ ਆਗੂ ‘ਆਪ’ ‘ਚ ਸ਼ਾਮਲ; ਮੁੱਖ ਮੰਤਰੀ ਭਗਵੰਤ ਮਾਨ ਨੇ …