Breaking News
Home / ਭਾਰਤ / ਕਰੋਨਾ ਤੇ ਲੌਕਡਾਊਨ ਕਾਰਨ 13 ਕਰੋੜ ਭਾਰਤੀ ਹੋਣਗੇ ਬੇਰੁਜ਼ਗਾਰ

ਕਰੋਨਾ ਤੇ ਲੌਕਡਾਊਨ ਕਾਰਨ 13 ਕਰੋੜ ਭਾਰਤੀ ਹੋਣਗੇ ਬੇਰੁਜ਼ਗਾਰ

4 ਕਰੋੜ ਲੋਕ ਹੋ ਸਕਦੇ ਹਨ ਬਹੁਤ ਜ਼ਿਆਦਾ ਗ਼ਰੀਬ

ਨਵੀਂ ਦਿੱਲੀ/ਬਿਊਰੋ ਨਿਊਜ਼

ਕਰੋਨਾ ਵਾਇਰਸ ਮਹਾਮਾਰੀ ਅਤੇ ਉਸ ਕਾਰਨ ਲਾਗੂ ਹੋਏ ਲੌਕਡਾਊਨ ਕਾਰਨ ਅਰਥ-ਵਿਵਸਥਾ ਨੂੰ ਹੋ ਰਹੇ ਨੁਕਸਾਨ ਦੇ ਚੱਲਦਿਆਂ ਭਾਰਤ ਵਿੱਚ ਲਗਭਗ 13.5 ਕਰੋੜ ਲੋਕਾਂ ਦੀ ਨੌਕਰੀ ਜਾ ਸਕਦੀ ਹੈ ਅਤੇ 12 ਕਰੋੜ ਲੋਕ ਗ਼ਰੀਬ ਹੋ ਸਕਦੇ ਹਨ। ਇਸ ਮਹਾਂਮਾਰੀ ਦਾ ਅਸਰ ਲੋਕਾਂ ਦੀ ਆਮਦਨ, ਖ਼ਰਚੇ ਅਤੇ ਬੱਚਤ ਉੱਤੇ ਵੀ ਪਵੇਗਾ। ਪ੍ਰਬੰਧਕੀ ਮਾਮਲਿਆਂ ਬਾਰੇ ਸਲਾਹਾਂ ਦੇਣ ਵਾਲੀ ਕੌਮਾਂਤਰੀ ਕੰਪਨੀ ਆਰਥਰ ਡੀ ਲਿਟਲ ਦੀ ਰਿਪੋਰਟ ਮੁਤਾਬਕ ਕਰੋਨਾ ਵਾਇਰਸ ਦਾ ਸਭ ਤੋਂ ਮਾੜਾ ਅਸਰ ਭਾਰਤ ਵਿੱਚ ਲੋਕਾਂ ਦੀਆਂ ਨੌਕਰੀਆਂ ‘ਤੇ ਪਵੇਗਾ ਤੇ ਗ਼ਰੀਬੀ ਵਧੇਗੀ; ਜਦ ਕਿ ਪ੍ਰਤੀ ਵਿਅਕਤੀ ਆਮਦਨ ਘਟੇਗੀ। ਇਸ ਦੇ ਨਤੀਜੇ ਵਜੋਂ ਕੁੱਲ ਘਰੇਲੂ ਉਤਪਾਦਨ ਵਿੱਚ ਵੱਡੀ ਗਿਰਾਵਟ ਆਵੇਗੀ। ਇੰਨਾ ਹੀ ਨਹੀਂ, 12 ਕਰੋੜ ਲੋਕ ਗ਼ਰੀਬੀ ਦੇ ਘੇਰੇ ਅੰਦਰ ਆ ਸਕਦੇ ਹਨ ਤੇ 4 ਕਰੋੜ ਲੋਕ ਬਹੁਤ ਜ਼ਿਆਦਾ ਗ਼ਰੀਬ ਹੋ ਸਕਦੇ ਹਨ।

Check Also

ਦਿੱਲੀ ਵਿਧਾਨ ਸਭਾ ਚੋਣਾਂ : ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ

ਪਹਿਲੀ ਲਿਸਟ ਵਿਚ 11 ਉਮੀਦਵਾਰਾਂ ਦੇ ਨਾਮ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਦਿੱਲੀ …