-7.8 C
Toronto
Tuesday, December 30, 2025
spot_img
Homeਭਾਰਤਮੱਧ ਪ੍ਰਦੇਸ਼ ਦੇ ਅਗਲੇ ਮੁੱਖ ਮੰਤਰੀ ਲਈ ਸ਼ਿਵਰਾਜ ਚੌਹਾਨ ਦਾ ਨਾਮ ਤੈਅ

ਮੱਧ ਪ੍ਰਦੇਸ਼ ਦੇ ਅਗਲੇ ਮੁੱਖ ਮੰਤਰੀ ਲਈ ਸ਼ਿਵਰਾਜ ਚੌਹਾਨ ਦਾ ਨਾਮ ਤੈਅ

ਕਮਲ ਨਾਥ ਨੇ ਛੱਡ ਦਿੱਤੀ ਸੀ ਸੀਐਮ ਦੀ ਕੁਰਸੀ
ਭੋਪਾਲ/ਬਿਊਰੋ ਨਿਊਜ਼
ਭਾਰਤੀ ਜਨਤਾ ਪਾਰਟੀ ਨੇ ਮੱਧ ਪ੍ਰਦੇਸ਼ ਦੇ ਅਗਲੇ ਮੁੱਖ ਮੰਤਰੀ ਲਈ ਸ਼ਿਵਰਾਜ ਸਿੰਘ ਚੌਹਾਨ ਦਾ ਨਾਮ ਲਗਭਗ ਤੈਅ ਕਰ ਲਿਆ ਹੈ। ਧਿਆਨ ਰਹੇ ਕਿ ਲੰਘੀ 20 ਮਾਰਚ ਨੂੰ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਕਮਲ ਨਾਥ ਨੇ ਸੀਐਮ ਦੀ ਕੁਰਸੀ ਛੱਡ ਦਿੱਤੀ ਸੀ। ਸ਼ਿਵਰਾਜ ਚੌਹਾਨ ਪਹਿਲਾਂ ਵੀ 2005 ਤੋਂ 2018 ਤੱਕ ਲਗਾਤਾਰ 13 ਸਾਲ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ ਅਤੇ ਹੁਣ ਚੌਥੀ ਵਾਰ ਚੌਹਾਨ ਮੁੱਖ ਮੰਤਰੀ ਬਣਨਗੇ। ਜ਼ਿਕਰਯੋਗ ਹੈ ਕਿ ਲਗਾਤਾਰ 15 ਸਾਲ ਸੱਤਾ ਵਿਚ ਰਹੀ ਭਾਜਪਾ 2018 ਵਿਚ ਚੋਣ ਹਾਰ ਗਈ ਸੀ ਅਤੇ ਉਸ ਤੋਂ ਚੌਹਾਨ ਦੇ ਕਰੀਅਰ ‘ਤੇ ਸਵਾਲ ਉਠਣੇ ਸ਼ੁਰੂ ਹੋ ਗਏ ਸਨ। ਮੱਧ ਪ੍ਰਦੇਸ਼ ਵਿਚ ਹਾਲ ਹੀ ਵਿਚ 17 ਦਿਨਾਂ ਤੱਕ ਚੱਲੇ ਸਿਆਸੀ ਡਰਾਮੇ ਵਿਚ ਸਭ ਤੋਂ ਜ਼ਿਆਦਾ ਫਾਇਦਾ ਸ਼ਿਵਰਾਜ ਚੌਹਾਨ ਨੂੰ ਹੀ ਹੋਇਆ ਹੈ।

RELATED ARTICLES
POPULAR POSTS